ਬਸਤੀ ਭੱਟੀਆਂ ਦੀ ਵਾਲਮੀਕਿ ਰੋਡ ’ਤੇ ਪਈ ਗੰਦਗੀ ਤੇ ਖੜ੍ਹੇ ਗੰਦੇ ਪਾਣੀ ਕਾਰਨ ਲੋਕਾਂ ’ਚ ਹਾਹਾਕਾਰ
Friday, Jul 27, 2018 - 12:02 AM (IST)
ਫ਼ਿਰੋਜ਼ਪੁਰ(ਕੁਮਾਰ)-ਬਸਤੀ ਭੱਟੀਆਂ ਵਾਲੀ (ਭਾਰਤ ਨਗਰ) ਦੀ ਵਾਲਮੀਕੀ ਰੋਡ ’ਤੇ ਗੰਦਗੀ ਦੇ ਢੇਰ ਲੱਗਣ ਅਤੇ ਸੀਵਰੇਜ ਤੇ ਬਾਰਿਸ਼ ਦਾ ਪਾਣੀ ਖਡ਼ਾ ਹੋਣ ਕਾਰਨ ਕੀਡ਼ੇ ਨਿਕਲਣ ਲੱਗੇ ਹਨ ਅਤੇ ਬਦਬੂ ਦੇ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਵਿਚ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਹ ਜਾਣਕਾਰੀ ਦਿੰਦੇ ਅਜੂ ਅਤੇ ਸੋਨੂੰ ਮੁਨਸ਼ੀ ਆਦਿ ਨੇ ਦੱਸਿਆ ਕਿ ਜਿਥੇ ਗਲੀ ਸ਼ੁਰੂ ਹੁੰਦੀ ਹੈ, ਉਥੇ ਹੀ ਗੰਦਗੀ ਡੰਪ ਕਰ ਦਿੱਤੀ ਜਾਂਦੀ ਹੈ ਅਤੇ ਗੰਦਗੀ ਦੇ ਢੇਰਾਂ ’ਚ ਬੇਵੱਸ ਲਾਚਾਰ ਅਤੇ ਭੁੱਖੇ ਪਸ਼ੂ ਸਾਰਾ ਦਿਨ ਮੂੰਹ ਮਾਰਦੇ ਰਹਿੰਦੇ ਹਨ। ਉਨ੍ਹਾਂ ਮੰਗ ਕਰਦੇ ਕਿਹਾ ਕਿ ਵਾਲਮੀਕੀ ਰੋਡ ’ਤੇ ਸਫਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਅਤੇ ਸੀਵਰੇਜ ਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦੇ ਲਈ ਮਸ਼ੀਨਾਂ ਲਗਾ ਕੇ ਸੀਵਰੇਜ ਦੀਆਂ ਪਾਈਪਾਂ ਸਾਫ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮ ਦੇ ਇਸ ਮੌਸਮ ਵਿਚ ਜੇਕਰ ਸਫਾਈ ਵੱਲ ਧਿਆਨ ਨਹੀ ਦਿੱਤਾ ਗਿਆ ਤਾਂ ਲੋਕ ਜਾਨਲੇਵਾ ਬੀਮਾਰੀਆਂ ਦੀ ਲਪੇਟ ’ਚ ਆ ਜਾਣਗੇ।
