ਸੀਵਰੇਜ ਦੇ ਗੰਦੇ ਪਾਣੀ ਨਾਲ ਗਲੀਆਂ ਨੇ ਕੀਤਾ ਤਲਾਬ ਦਾ ਰੂਪ ਧਾਰਨ

06/22/2018 2:19:27 AM

ਮਾਨਸਾ(ਜੱਸਲ)-ਜ਼ਿਲਾ ਪ੍ਰਸ਼ਾਸਨ ਨੂੰ ਮਿਸ਼ਨ 'ਤੰਦਰੁਸਤ ਪੰਜਾਬ' ਦੀ ਸ਼ੁਰੂਆਤ ਟਿੱਬੇ ਤੇ ਜੰਟੇ ਮਾਨ ਵਾਲੀ ਗਲੀ ਅਤੇ ਲੱਲੂਆਣਾ ਰੋਡ ਤੋਂ ਕੋਰਟ ਦੇ ਟਿੱਬੇ ਨੂੰ ਜਾਣ ਵਾਲੀ ਸੜਕ ਤੋਂ ਕਰਨੀ ਚਾਹੀਦੀ ਹੈ ਕਿਉਂਕਿ ਲੰਘੇ 6 ਦਿਨਾਂ ਤੋਂ  ਓਵਰਫਲੋਅ ਸੀਵਰੇਜ ਦੇ ਗੰਦੇ ਪਾਣੀ ਨਾਲ ਗਲੀਆਂ ਨੇ ਤਲਾਬ ਦਾ ਰੂਪ ਧਾਰਨ ਕਰ ਰੱਖਿਆ ਹੈ। ਸ਼ਹਿਰ ਦੇ ਵਾਰਡ ਨੰਬਰ 7 ਦੇ ਕੌਂਸਲਰ ਅਮਰੀਕ ਮਾਨ ਨੇ ਦੱਸਿਆ ਕਿ ਇਸ ਵਾਰਡ ਦੇ ਲੋਕ ਲੰਬੇ ਸਮੇਂ ਤੋਂ ਸੀਵਰੇਜ ਦੇ ਓਵਰਫਲੋਅ ਹੋਏ ਗੰਦੇ ਪਾਣੀ ਤੋਂ ਬੇਹੱਦ ਪ੍ਰੇਸ਼ਾਨ ਹਨ ਕਿਉਂਕਿ ਇਸ ਗੰਦੇ ਪਾਣੀ ਨਾਲ ਗਰੀਬ ਲੋਕਾਂ ਦੇ ਮਕਾਨਾਂ ਨੂੰ ਤ੍ਰੇੜਾਂ ਆ ਚੁੱਕੀਆਂ ਹਨ ਅਤੇ ਗੰਦੇ ਪਾਣੀ ਕਾਰਨ ਬਹੁਤ ਸਾਰੇ ਲੋਕ ਬੀਮਾਰੀਆਂ ਦੇ ਮੂੰਹ 'ਚ ਚਲੇ ਗਏ ਹਨ, ਜਿਸ ਦੇ ਨਤੀਜੇ ਵਜੋਂ ਹੁਣ ਲੱਲੂਆਣਾ ਰੋਡ ਤੋਂ ਕੋਰੜ ਦੇ ਟਿੱਬੇ ਨੂੰ ਜਾਂਦੀ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਵਾਰਡ ਵਾਸੀਆਂ ਨੂੰ ਇਸ ਮੁਸ਼ਕਲ ਤੋਂ ਨਿਜਾਤ ਦਿਵਾਈ ਜਾਵੇ।


Related News