''ਸਾਡੀ ਬਸਤੀ ਆਓ, ਮਲੇਰੀਆ ਮੁਫਤ ਪਾਓ'' ਹੋਕਾ ਦੇ ਕੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼

09/15/2017 6:24:01 AM

ਸ਼ਹਿਣਾ(ਸਿੰਗਲਾ)-ਪਿੰਡ ਬਖਤਗੜ੍ਹ ਵਿਖੇ ਅਧਿਆਪਕ ਦਲਜੀਤ ਕੁਮਾਰ ਤੇ ਮੁਹੱਲਾ ਵਾਸੀਆਂ ਨੇ 'ਸਾਡੀ ਬਸਤੀ ਆਓ, ਮਲੇਰੀਆ ਮੁਫਤ ਪਾਓ' ਦਾ ਹੋਕਾ ਦੇ ਕੇ ਕੁੰਭਕਰਨੀ ਨੀਂਦ ਸੁੱਤੇ ਪਏ ਪ੍ਰਸ਼ਾਸਨ ਨੂੰ ਜਗਾਉਣ ਦੀ ਇਕ ਅਨੋਖੀ ਕੋਸ਼ਿਸ਼ ਕੀਤੀ ਹੈ।  ਦਲਜੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕੋਲ ਪਿਛਲੇ 10 ਸਾਲਾਂ ਤਂੋ ਪਿੰਡ ਦੀ ਮੁੱਖ ਗਲੀ ਨੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਇਕ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਜਿਸ ਦਿਨ ਮੀਂਹ ਪੈ ਜਾਵੇ ਉਸ ਦਿਨ ਤਾਂ ਗੰਦਾ ਪਾਣੀ ਬਹੁਤ ਹੀ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ। ਸਕੂਲ ਨੂੰ ਜਾਣ ਵਾਲੇ ਵਿਦਿਆਰਥੀਆਂ ਵੀ ਬਹੁਤ ਪ੍ਰੇਸ਼ਾਨ ਹੁੰਦੇ ਹਨ। ਇੰਨਾ ਕੁਝ ਹੋਣ ਦੇ ਬਾਵਜੂਦ ਇਸ ਮਸਲੇ ਦਾ 10 ਸਾਲਾਂ ਤੋਂ ਕੋਈ ਵਾਜਿਬ ਹੱਲ ਨਹੀਂ ਨਿਕਲਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਇਸ ਛੱਪੜ ਦਾ ਹੱਲ ਕਰਵਾਇਆ ਜਾਵੇ।    


Related News