ਹੈਵਾਨੀਅਤ! ਸਹੁਰੇ ਘਰ ਜਾ ਸਕੇ ਪਿਓ ਨੇ ਮਾਸੂਮ ਪੁੱਤਰਾਂ ਨੂੰ ਜ਼ਹਿਰ ਦੇ ਕੇ ਮਾਰ ’ਤਾ
Thursday, Apr 04, 2024 - 06:00 AM (IST)
ਰਤਲਾਮ (ਭਾਸ਼ਾ)– ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲੇ ’ਚ ਬੁੱਧਵਾਰ ਨੂੰ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੇ 2 ਬੱਚਿਆਂ ਨੂੰ ਜ਼ਹਿਰ ਦੇ ਕੇ ਡੋਬ ਦਿੱਤਾ ਤੇ ਬਾਅਦ ’ਚ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਆਸ਼ੀਸ਼ ਬਾਗੜੀ ਨੇ ਬੱਚਿਆਂ ਨੂੰ ਮਾਰਨ ਤੋਂ ਬਾਅਦ ਖ਼ੁਦ ਜ਼ਹਿਰ ਪੀ ਲਿਆ ਤੇ ਬਚ ਗਿਆ। ਸ਼ਹਿਰ ਦੇ ਐੱਸ. ਪੀ. ਦੁਰਗੇਸ਼ ਆਰਮੋ ਨੇ ਦੱਸਿਆ ਕਿ ਇਹ ਘਟਨਾ ਇਥੋਂ 40 ਕਿਲੋਮੀਟਰ ਦੂਰ ਲਾਲਖੇੜਾ ਪਿੰਡ ’ਚ ਵਾਪਰੀ।
ਇਹ ਖ਼ਬਰ ਵੀ ਪੜ੍ਹੋ : Exclusive : ਡਾਂਸਰ ਸਿਮਰ ਨੇ Podcast ’ਚ ਕੀਤੇ ਵੱਡੇ ਖ਼ੁਲਾਸੇ, ਰੋਂਗਟੇ ਖੜ੍ਹੇ ਕਰ ਦੇਵੇਗੀ ਇਸ ਕੁੜੀ ਦੀ ਕਹਾਣੀ
ਅਧਿਕਾਰੀ ਨੇ ਦੱਸਿਆ ਕਿ ਬਾਗੜੀ ਆਪਣੇ ਸਹੁਰੇ ਘਰ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ 6 ਤੇ 8 ਸਾਲ ਦੇ ਆਪਣੇ 2 ਬੱਚਿਆਂ ਨੂੰ ਨਹਾਉਣ ਲਈ ਛੱਪੜ ’ਤੇ ਲੈ ਗਿਆ, ਜਿਥੇ ਉਸ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਕੋਈ ਜ਼ਹਿਰੀਲਾ ਪਦਾਰਥ ਪਿਲਾ ਕੇ ਪਾਣੀ ’ਚ ਸੁੱਟ ਦਿੱਤਾ। ਬਾਅਦ ’ਚ ਉਸ ਨੇ ਖ਼ੁਦ ਵੀ ਜ਼ਹਿਰੀਲੀ ਚੀਜ਼ ਖਾ ਲਈ ਤੇ ਇਸ ਦੀ ਸੂਚਨਾ ਆਪਣੇ ਵੱਡੇ ਭਰਾ ਨੂੰ ਦਿੱਤੀ।
ਬਾਗੜੀ ਦੇ ਭਰਾ ਨੇ ਕੁਝ ਸਥਾਨਕ ਨਿਵਾਸੀਆਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸਥਾਨਕ ਲੋਕ ਬਾਗੜੀ ਤੇ ਦੋਵਾਂ ਬੱਚਿਆਂ ਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਬਾਗੜੀ ਦਾ ਇਲਾਜ ਚੱਲ ਰਿਹਾ ਹੈ। ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।