ਜੇਲ ਤੋਂ ਬਾਹਰ ਆਉਂਦੇ ਹੀ ਝਪਟਮਾਰੀ ਕਰਨ ਵਾਲਾ ਗ੍ਰਿਫ਼ਤਾਰ

Tuesday, Sep 19, 2017 - 04:34 AM (IST)

ਜੇਲ ਤੋਂ ਬਾਹਰ ਆਉਂਦੇ ਹੀ ਝਪਟਮਾਰੀ ਕਰਨ ਵਾਲਾ ਗ੍ਰਿਫ਼ਤਾਰ

ਚੰਡੀਗੜ੍ਹ,   (ਸੁਸ਼ੀਲ)-  ਕਤਲ ਮਾਮਲੇ 'ਚ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਝਪਟਮਾਰੀ ਦੀ ਵਾਰਦਾਤ ਕਰਨ ਵਾਲੇ ਲੜਕੇ ਨੂੰ ਕ੍ਰਾਈਮ ਬ੍ਰਾਂਚ ਨੇ ਸੈਕਟਰ-37 ਦੇ ਬਤਰਾ ਸਿਨੇਮਾ ਕੋਲ ਨਾਕਾ ਲਾ ਕੇ ਕਾਬੂ ਕਰ ਲਿਆ। ਮੁਲਜ਼ਮ ਦੀ ਪਹਿਚਾਣ ਧਨਾਸ ਨਿਵਾਸੀ ਨਿਜਾਮੂਦੀਨ ਦੇ ਰੂਪ 'ਚ ਹੋਈ ਹੈ। 
ਪੁਲਸ ਨੇ ਉਸਦੀ ਨਿਸ਼ਾਨਦੇਹੀ 'ਤੇ ਚਾਰ ਮੋਬਾਇਲ, ਇਕ ਸੋਨੇ ਦੀ ਚੇਨ, ਕੰਨਾਂ ਦੀਆਂ ਵਾਲੀਆਂ, ਤਿੰਨ ਬੈਗ, ਹੋਂਡਾ ਸਿਟੀ ਕਾਰ ਤੇ ਤਿੰਨ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਸ ਨੇ ਝਪਟਮਾਰੀ ਦੇ 12 ਕੇਸ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ 'ਚ ਸੈਕਟਰ-39 ਥਾਣਾ ਦੇ ਤਿੰਨ, ਸੈਕਟਰ-36 ਤੇ 11 ਥਾਣੇ ਦੇ ਦੋ ਅਤੇ ਸੈਕਟਰ-3, 19, 17, 3 ਤੇ ਇੰਡਸਟ੍ਰੀਅਲ ਏਰੀਆ ਦੇ ਮਾਮਲੇ ਸ਼ਾਮਲ ਹਨ। ਪੁਲਸ ਨੇ ਮੁਲਜ਼ਮ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸਨੂੰ 14 ਦਿਨ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਡੀ. ਐੱਸ. ਪੀ. ਕ੍ਰਾਈਮ ਪਵਨ ਕੁਮਾਰ ਨੇ ਦੱਸਿਆ ਕਿ 14 ਸਤੰਬਰ ਨੂੰ ਸੂਚਨਾ ਮਿਲੀ ਸੀ ਕਿ ਧਨਾਸ ਨਿਵਾਸੀ ਨਿਜਾਮੂਦੀਨ ਝਪਟਮਾਰੀ ਕਰਨ ਲਈ ਸੈਕਟਰ-37 'ਚ ਘੁੰਮ ਰਿਹਾ ਹੈ। ਪੁਲਸ ਨੇ ਬਤਰਾ ਸਿਨੇਮਾ ਕੋਲ ਨਾਕਾ ਲਗਾ ਕੇ ਬਾਈਕ ਸਵਾਰ ਨਿਜਾਮੂਦੀਨ ਨੂੰ ਕਾਬੂ ਕਰ ਲਿਆ। ਪੁਲਸ ਪੁੱਛਗਿਛ ਦੌਰਾਨ ਪਤਾ ਲੱਗਿਆ ਕਿ 2008 'ਚ ਉਹ ਕਤਲ ਦੇ ਮਾਮਲੇ 'ਚ ਜੇਲ ਗਿਆ ਸੀ। ਅਦਾਲਤ ਨੇ ਉਸਨੂੰ 7 ਸਾਲ ਦੀ ਸਜ਼ਾ ਸੁਣਾਈ ਸੀ।


Related News