ਕੋਰੋਨਾ ਦੇ ਮਰੀਜ਼ ਘਟਣ ’ਤੇ ਲੋਕ ਹੋਏ ਬੇਪਰਵਾਹ, 40 ਫੀਸਦੀ ਨੇ ਮਾਸਕ ਲਗਾਉਣਾ ਛੱਡਿਆ

Thursday, Oct 22, 2020 - 12:03 AM (IST)

ਕੋਰੋਨਾ ਦੇ ਮਰੀਜ਼ ਘਟਣ ’ਤੇ ਲੋਕ ਹੋਏ ਬੇਪਰਵਾਹ, 40 ਫੀਸਦੀ ਨੇ ਮਾਸਕ ਲਗਾਉਣਾ ਛੱਡਿਆ

ਲੁਧਿਆਣਾ,(ਸਹਿਗਲ)- ਕੋਰੋਨਾ ਦੇ ਮਰੀਜ਼ਾਂ ਵਿਚ ਕਮੀ ਆਉਣ ’ਤੇ ਲੋਕ ਵੀ ਬੇਪਰਵਾਹ ਹੁੰਦੇ ਨਜ਼ਰ ਆ ਰਹੇ ਹਨ ਲਗਭਗ 40 ਫੀਸਦੀ ਲੋਕਾਂ ਨੇ ਮਾਸਕ ਲਾਉਣਾ ਛੱਡ ਦਿੱਤਾ ਹੈ। ਕਈ ਤਾਂ ਤਦ ਆਪਸ ਵਿਚ ਹੱਥ ਵੀ ਮਿਲਾਉਣ ਲੱਗੇ ਹਨ। ਬਜ਼ਾਰਾਂ ਵਿਚ ਗਾਹਕ ਵੀ ਬਿਨਾਂ ਮਾਸਕ ਦੇ ਸਾਮਾਨ ਲੈਣ ਆ ਰਹੇ ਹਨ। ਜ਼ਿਆਦਾਤਰ ਦੁਕਾਨਦਾਰਾਂ ਨੇ ਖੁਦ ਮਾਸਕ ਪਾ ਕੇ ਰੱਖਿਆ ਹੈ ਪਰ ਗਾਹਕਾਂ ਨੂੰ ਇਹ ਸੋਚ ਕੇ ਕੁਝ ਨਹੀਂ ਕਹਿੰਦੇ ਕਿ ਗਾਹਕ ਖਰਾਬ ਨਾ ਹੋ ਜਾਵੇ ਪਰ ਜਿਨਾਂ ਨੂੰ ਕੋਰੋਨਾ ਵਾਇਰਸ ਬਾਰੇ ਪਤਾ ਹੈ ਉਹ ਪੂਰੀ ਤਰਾਂ ਸਾਵਧਾਨੀ ਵਰਤ ਰਹੇ ਹਨ। ਇਸ ਤੋਂ ਪਹਿਲਾ ਜ਼ਿਆਦਾਤਰ ਪੈਟਰੋਲ ਪੰਪ ਬਿਨਾਂ ਮਾਸਕ ’ਤੇ ਪੈਟਰੋਲ ਪੰਪ ’ਤੇ ਵਿਅਕਤੀ ਨੂੰ ਪੈਟਰੋਲ ਨਹੀਂ ਦਿੰਦੇ ਸੀ ਕਈ ਪੰਪਾਂ ’ਤੇ ਲਿਖ ਕੇ ਵੀ ਲਗਾਇਆ ਸੀ ਕਿ ਬਿਨਾਂ ਮਾਸਕ ਪੈਟਰੋਲ ਨਹੀਂ ਮਿਲੇਗਾ ਪਰ ਹੁਣ ਉਹ ਵੀ ਲਾਪਰਵਾਹ ਦਿਖਾਈ ਦੇ ਰਹੇ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰੀਜ਼ ਘੱਟ ਹੋਣ ’ਤੇ ਹੌਲੀ ਹੌਲੀ ਅਨਲਾਕ ਨੂੰ ਵਧਾਇਆ ਜਾ ਰਿਹਾ ਹੈ ਪਰ ਲੋਕਾਂ ਨੇ ਸਾਵਧਾਨੀ ਨਾ ਵਰਤੀ ਤਾਂ ਜਲਦੀ ਹੀ ਕੋਰੋਨਾ ਦੇ ਮਾਮਲੇ ਫਿਰ ਤੋਂ ਵਧਦੇ ਦਿਖਾਈ ਦੇਣਗੇ। ਇਸਦੇ ਇਲਾਵਾ ਪੂਰੇ ਵਿਸ਼ਵ ਵਿਸ਼ਵ ਵਿਚ ਕੋਰੋਨਾ ਵਾਇਰਸ ਦੀ ਲਹਿਰ ਬਾਰੇ ਚਰਚਾ ਆਮ ਹੈ। ਇਸ ਲਈ ਸਾਵਧਾਨੀ ਰੱਖਣੀ ਬੇਹਤ ਜ਼ਰੂਰੀ ਹੈ ਵਰਨਣਯੋਗ ਹੈ ਕਿ ਕਲ ਮਨ ਦੀ ਗੱਲ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਵਿਸ਼ੇ ’ਤੇ ਕਾਫੀ ਜੋਰ ਦਿੱਤਾ ਹੈ। ਧਰਨੇ ਪ੍ਰਦਰਸ਼ਨਾਂ ’ਤੇ ਵੀ ਮਾਸਕ ਦਾ ਚਲਨ ਘਟਿਆ ਸ਼ਹਿਰ ਵਿਚ ਕੀਤੇ ਜਾਣ ਵਾਲੇ ਧਰਨੇ ਪ੍ਰਦਰਸ਼ਨਾਂ ’ਤੇ ਵੀ ਮਾਸਕ ਦਾ ਚਲਣ ਕਾਫੀ ਘੱਟ ਹੋ ਗਿਆ ਉਥੇ ਲੋਕ ਬਿਨਾਂ ਮਾਸਕ ਦੇ ਦੇਖੇ ਜਾ ਸਕਦੇ ਹਨ।

ਪ੍ਰਵਾਸ਼ੀ ਮਜ਼ਦੂਰ ਨਹੀਂ ਪਾਉਂਦੇ ਮਾਸਕ

ਕੰਮਕਾਜ ਦੀ ਭਾਲ ਵਿਚ ਦੂਜੇ ਪ੍ਰਦੇਸ਼ਾਂ ਤੋਂ ਆਏ ਲੋਕ ਆਰਥਿਕ ਤੰਗੀ ਦੀ ਵਜ੍ਹਾ ਨਾਲ ਮਾਸਕ ਨਹੀਂ ਪਾਉਂਦੇ ਇਸ ਨਾਲ ਉਨਾਂ ਅਤੇ ਉਨਾਂ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਬੀਮਾਰੀ ਦਾ ਖਤਰਾ ਦੂਜਿਆਂ ਤੋਂ ਜ਼ਿਆਦਾ ਰਹਿੰਦਾ ਹੈ ਅਤੇ ਕਈ ਮਾਹਰਾਂ ਦਾ ਮੰਨਣਾ ਹੈ ਕਿ ਇਸ ਤਰਾਂ ਦੇ ਲੋਕਾਂ ਨੂੰ ਜ਼ਿਲਾ ਪ੍ਰਸਾਸ਼ਨ ਅਤ ਗੈਰ ਸਰਕਾਰੀ ਸੰਗਠਨਾਂ ਅਤੇ ਲੋਕਾਂ ਵਲੋ ਮਾਸਕ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।

4 ਲੋਕਾਂ ਦੀ ਮੌਤ, 47 ਪਾਜ਼ੇਟਿਵ

ਮਹਾਨਗਰ ਵਿਚ ਕੋਰੋਨਾ ਨਾਲ ਚਾਰ ਲੋਕਾਂ ਦੀ ਅੱਜ ਮੌਤ ਹੋ ਗਈ ਜਦਕਿ 47 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਜ਼ਿਲੇ ਵਿਚ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆਂ 19794 ਹੋ ਗਈ ਹੈ। ਇਨਾਂ ਵਿਚੋਂ 825 ਦੀ ਮੌਤ ਹੋ ਚੁੱਕੀ ਹੈ। ਇਸਦੇ ਇਲਾਵਾ ਦੂਜੇ ਜ਼ਿਲਿਆਂ ਵਿਚ ਮਰੀਜ਼ਾਂ ਵਿਚ 2625 ਮਰੀਜ਼ ਪਾਜ਼ੇਟਿਵ ਆ ਚੁਕੇ ਹਨ ਅਤੇ ਇਨਾਂ ਵਿਚ 301 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਦੇ ਅਨੁਸਾਰ ਹੁਣ ਤੱਕ 18691 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ ਵਰਤਮਾਨ ਵਿਚ 278 ਪਾਜ਼ੇਟਿਵ ਮਰੀਜ ਰਹਿ ਗਏ ਹਨ। ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿਚ 18 ਮਰੀਜ਼ ਗੰਭੀਰ ਹਾਲਤ ਵਿਚ ਵੈਂਟੀਲੇਟਰ ਸਪੋਰਟ ’ਤੇ ਹਨ। ਜਿਨਾਂ ਵਿਚ 8 ਜ਼ਿਲੇ ਦੇ ਰਹਿਣ ਵਾਲੇ ਹਨ ਜਦਕਿ 10 ਮਰੀਜ਼ ਦੂਜੇ ਜ਼ਿਲਿਆਂ ਤੋਂ ਇਲਾਜ ਦੇ ਹਸਪਤਾਲਾਂ ਵਿਚ ਭਰਤੀ ਹੋਏ ਹਨ।

83 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ

ਸਿਹਤ ਵਿਭਾਗ ਵਲੋਂ ਤਾਇਨਾਤ ਟੀਮਾਂ ਨੇ ਹਾਈਟ ਸ¬ਕ੍ਰੀਨਿੰਗ ਦੇ ਉਪਰੰਤ 83 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਸਿਵਲ ਸਰਜਨ ਦੇ ਅਨੁਸਾਰ ਵਰਤਮਾਨ ਵਿਚ 1440 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

3259 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਦੇ ਲਈ ਭੇਜੇ, 1386 ਪੈਡਿੰਗ

ਸਿਹਤ ਵਿਭਾਗ ਵਲੋਂ ਅੱਜ ਸ਼ੱਕ ਦੇ ਅਧਾਰ ’ਤੇ 3259 ਲੋਕਾਂ ਦੇ ਸੈਂਪਲ ਜਾਂਚ ਦੇ ਲਈ ਭੇਜੇ ਹਨ ਜਦਕਿ ਪਹਿਲਾ ਤੋਂ ਭੇਜੇ ਗਏ ਸੈਂਪਲਾਂ ਵਿਚੋਂ 1386 ਦੀ ਰਿਪੋਰਟ ਪੈਡਿੰਗ ਹੈ। ਅੱਜ ਸਾਹਮਣੇ ਆਏ ਮਰੀਜ਼ਾਂ ਵਿਚ 3 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਹੋਏ ਹਨ ਜਦਕਿ ਹਸਪਤਾਲਾਂ ਦੀ ਓ.ਪੀ.ਡੀ ਵਿਚ 26 ਅਤੇ ਫਲੂ ਕਾਰਨਰ ’ਤੇ 9 ਮਰੀਜ਼ ਸਾਹਮਣੇ ਆਏ ।


author

Bharat Thapa

Content Editor

Related News