ਜਦੋਂ 4 ਸਾਲ ਦੇ ਬੱਚੇ ਨੇ ਨੱਕ ''ਚ ਫਸਾ ਲਿਆ ਮੋਮ ਦਾ ਟੁਕੜਾ...
Wednesday, Jun 22, 2022 - 10:42 AM (IST)
ਡੇਰਾਬੱਸੀ (ਗੁਰਪ੍ਰੀਤ) : ਡੇਰਾਬੱਸੀ ਦੇ ਬੇਹੜਾ ਪਿੰਡ 'ਚ ਇਕ ਪਰਿਵਾਰ ਨੂੰ ਉਸ ਸਮੇਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਦੇ 4 ਸਾਲ ਦੇ ਬੱਚੇ 'ਤੇ ਨੱਕ 'ਚ ਮੋਮ ਕਲਰ ਦਾ ਟੁਕੜਾ ਫਸਾ ਲਿਆ। ਜਾਣਕਾਰੀ ਮੁਤਾਬਕ ਜਨਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 4 ਸਾਲ ਦੇ ਬੱਚੇ ਨੇ ਖੇਡਦੇ ਸਮੇਂ ਨੱਕ 'ਚ ਮੋਮ ਦਾ ਟੁਕੜਾ ਫਸਾ ਲਿਆ। ਬੱਚੇ ਨੂੰ ਡੇਰਾਬੱਸੀ ਦੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਬਿਨਾਂ ਇਲਾਜ ਕੀਤੇ ਬੱਚੇ ਨੂੰ ਸੈਕਟਰ-32 ਹਸਪਤਾਲ ਲਿਜਾਣ ਲਈ ਕਿਹਾ। ਸੈਕਟਰ-32 ਹਸਪਤਾਲ 'ਚ ਕੁੱਝ ਹੀ ਮਿੰਟਾਂ 'ਚ ਡਾਕਟਰਾਂ ਨੇ ਬੱਚੇ ਦੇ ਨੱਕ 'ਚੋਂ ਟੁਕੜਾ ਕੱਢ ਕੇ ਉਸ ਨੂੰ ਵਾਪਸ ਭੇਜ ਦਿੱਤਾ।
ਜਨਕ ਸਿੰਘ ਸਮੇਤ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ 2 ਮਿੰਟ ਦੇ ਇਲਾਜ ਲਈ ਡਾਕਟਰਾਂ ਨੇ ਉਨ੍ਹਾਂ ਦੇ ਬੱਚੇ ਨੂੰ ਬਿਨਾ ਚੈੱਕ ਕੀਤੇ ਚੰਡੀਗੜ੍ਹ ਭੇਜ ਦਿੱਤਾ ਅਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ। ਮੌਕੇ 'ਤੇ ਮੌਜੂਦ ਡਾ. ਹਰਲੀਨ ਬੱਗਾ ਨੇ ਕਿਹਾ ਕਿ ਮੋਮ ਕਲਰ ਦਾ ਟੁਕੜਾ ਨੱਕ 'ਚ ਬੁਰੀ ਤਰ੍ਹਾਂ ਫਸ ਗਿਆ ਸੀ। ਇਸ ਲਈ ਬੱਚੇ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਸੰਗੀਤਾ ਜੈਨ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਸੀ ਅਤੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।