ਲੁਧਿਆਣਾ : 28 ਅਗਸਤ ਨੂੰ 12ਵੀਂ ਤੱਕ ਦੇ ਬੰਦ ਰਹਿਣਗੇ ਸਕੂਲ

Sunday, Aug 27, 2017 - 01:09 PM (IST)

ਲੁਧਿਆਣਾ (ਹਿਤੇਸ਼) - ਡੇਰਾ ਸੱਚਾ ਸੌਦਾ ਦੇ ਮੁੱਖੀ ਨੂੰ ਸੁਣਾਈ ਜਾਣ ਵਾਲੀ ਸਜ਼ਾ ਨੂੰ ਧਿਆਨ 'ਚ ਰੱਖਦਿਆਂ ਮਿਤੀ 28 ਅਗਸਤ 2017 ਨੂੰ ਜ਼ਿਲਾ ਲੁਧਿਆਣਾ ਦੇ 12ਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਛੁੱਟੀ ਰਹੇਗੀ। 
ਜ਼ਿਲਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973 ਅਧੀਨ ਧਾਰਾ 144 ਤਹਿਤ ਜਾਰੀ ਕੀਤੇ ਹੁਕਮਾਂ 'ਚ ਕਿਹਾ ਗਿਆ ਹੈ ਕਿ 28 ਅਗਸਤ ਨੂੰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ।


Related News