ਮਾਲਵਾ ਦੇ ਇਨ੍ਹਾਂ 6 ਜ਼ਿਲਿਆਂ ''ਚ ਕਰਫਿਊ ਤੋਂ ਇਕ ਤੋਂ ਤਿੰਨ ਘੰਟੇ ਦੀ ਰਾਹਤ, 100 ਤੋਂ ਵੱਧ ਲੋਕਾਂ ''ਤੇ ਪਰਚਾ ਦਰਜ

Sunday, Aug 27, 2017 - 02:15 PM (IST)

ਬਠਿੰਡਾ - ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਮਾਲਵਾ ਦੇ 6 ਜ਼ਿਲਿਆਂ ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ, ਬਰਨਾਲਾ ਅਤੇ ਫਾਜ਼ਿਲਕਾ ਜ਼ਿਲੇ ਦੇ ਅਬੋਹਰ 'ਚ ਹੋਈ ਹਿੰਸਾ ਕਾਰਨ ਲਗਾਇਆ ਗਿਆ ਕਰਫਿਊ ਇਕ ਤੋਂ ਤਿੰਨ ਘੰਟੇ ਦੀ ਢਿੱਲ ਤੋਂ ਬਾਅਦ ਸ਼ਨੀਵਾਰ ਵੀ ਜਾਰੀ ਰਿਹਾ। ਹਾਲਾਤ 'ਚ ਸੁਧਾਰ ਹੋਣ ਤੋਂ ਬਾਅਦ ਮੁਕਤਸਰ, ਫਰੀਦਕੋਟ, ਤੋਂ ਕਰਫਿਊ ਹਟਾ ਦਿੱਤਾ ਗਿਆ। 
ਸ਼ੁੱਕਰਵਾਰ ਮਾਲਵਾ 'ਚ ਤਕਰੀਬਨ 42 ਹਿੰਸਕ ਘਟਨਾਵਾਂ 'ਚ 179 ਲੋਕਾਂ ਨੂੰ ਅਲੱਗ-ਅਲੱਗ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਗਿਆ। ਇਸ 'ਚ ਡੇਰਾ ਸੱਚਾ ਸੌਦਾ ਦੇ 45 ਮੈਂਬਰਾਂ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ ਅਤੇ ਸੁਨੀਲ ਕੁਮਾਰ ਨੂੰ ਬਠਿੰਡਾ ਤੋਂ, ਮੋਗਾ ਤੋਂ ਬਲਜੀਤ ਬੱਗੀ ਅਤੇ ਸੁਰਜੀਤ ਨੂੰ ਗ੍ਰਿਫਤਾਰ ਕਰ ਲਆਿ ਗਿਆ। ਸ਼ਨੀਵਾਰ ਮਾਲਵਾ ਦੇ ਡੇਰਿਆਂ ਅਤੇ ਨਾਮਚਰਚ ਘਰਾਂ 'ਚ ਜਵਾਨਾਂ ਨੇ ਤਲਾਸ਼ੀ ਅਭਿਆਨ ਚਲਾਇਆ। ਇਸ ਦੌਰਾਨ ਬਰਨਾਲਾ ਦੇ ਨਾਮ ਚਰਚ ਘਰਾਂ 'ਚੋਂ 78 ਲਾਠੀਆਂ, ਰਾਡ ਅਤੇ 19 ਲੀਟਰ ਡੀਜ਼ਲ ਮਿਲਿਆ। ਇਸ ਤੋਂ ਬਾਅਦ ਨਾਮਚਰਚ ਘਰ ਨੂੰ ਸੀਲ ਕਰ ਦਿੱਤਾ ਗਿਆ। ਮਾਨਸਾ 'ਚ ਅਮਨਪੁਰਾ ਸਮੇਤ 3 ਡੇਰਿਆਂ ਦੀ ਸਰਚ ਐੱਸ. ਟੀ. ਐੱਫ. ਟੀਫ ਹਰਪ੍ਰੀਤ ਸਿੰਘ ਸਿੱਧੂ ਨੇ ਪੁਲਸ ਨਾਲ ਖੁਦ ਕੀਤੀ। 
ਦੂਜੇ ਪਾਸੇ ਪੰਚਕੂਲਾ ਹਿੰਸਾ 'ਚ ਮਰਨ ਵਾਲਿਆਂ ਦਾ ਸਬੰਧ ਬਠਿੰਡਾ ਦੇ ਰਾਮਮੰਡੀ, ਸੰਗਰੂਰ ਦੇ ਲਹਰਾਗਾਗਾ, ਬਰਨਾਲਾ, ਫਰੀਦਕੋਟ, ਮੁਕਤਸਰ ਅਤੇ ਗਿਦੜਬਾਹਾ ਜ਼ਿਲਿਆਂ ਨਾਲ ਹਨ। ਬਠਿੰਡਾ 'ਚ ਪ੍ਰਸ਼ਾਸਨ ਨੇ ਸਵੇਰੇ 9 ਵਜੇ ਤੋਂ 12 ਵਜੇ ਤੱਕ ਕਰਫਿਊ 'ਚ ਢਿੱਲ ਦੇ ਦਿੱਤੀ, ਜਿਸ ਨੂੰ ਬਾਅਦ 'ਚ ਵਧਾ ਕੇ 4 ਅਤੇ ਬਾਅਦ 'ਚ ਸ਼ਾਮ 6 ਵਜੇ ਤੱਕ ਕਰ ਦਿੱਤਾ ਗਿਆ। ਬਰਨਾਲਾ 'ਚ ਅੱਜ ਸਵੇਰੇ 8 ਵਜੇ ਤੋਂ ਬਾਅਦ ਕਰਫਿਊ 'ਚ ਢਿੱਲ ਰਹੀ। ਮੋਗਾ ਜ਼ਿਆਦਾ ਸਵੇਦਨਸ਼ੀਲ ਹੋਣ ਕਾਰਨ ਪਹਿਲਾਂ ਸਵੇਰੇ 10 ਤੋਂ 11 ਵਜੇ ਤੱਕ ਢਿੱਲ ਦਿੱਤੀ ਗਈ ਪਰ ਬਾਅਦ 'ਚ ਇਸ ਢਿੱਲ ਨੂੰ ਵਧਾ ਕੇ 3 ਵਜੇ ਤੱਕ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਫਿਰੋਜ਼ਪੁਰ 'ਚ ਸਵੇਰੇ 8 ਤੋਂ 12 ਵਜੇ ਤੱਕ ਢਿੱਲ ਦਿੱਤੀ, ਜਦਕਿ ਸੋਮਵਾਰ ਨੂੰ ਡੇਰਾ ਮੁੱਖੀ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਸਵੇਦਨਸ਼ੀਲਤਾ ਨੂੰ ਵੇਖਦੇ ਹੋਏ ਸਕੂਲਾਂ ਅਤੇ ਕਾਲਜਾਂ 'ਚ ਛੁੱਟੀ ਕਰ ਦਿੱਤੀ। ਰਾਤ ਨੂੰ ਇਹ ਜ਼ਿਲੇ ਫਿਰ ਤੋਂ ਕਰਫਿਊ ਦੀ ਸੁਰੱਖਿਆ 'ਚ ਰਹਿਣਗੇਂ।
ਕਰਫਿਊ ਦੌਰਾਨ ਬਠਿੰਡਾ ਸਮੇਤ ਮਾਲਵਾ ਤੋਂ ਲੰਘਣ ਵਾਲਿਆਂ ਅਤੇ ਚਲਣ ਵਾਲਿਆਂ ਤਕਰੀਬਨ 75 ਰੇਲਾਂ ਬੰਦ ਰਹੀਆਂ ਅਤੇ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ। ਸਿਰਫ ਪੰਚਕੂਲਾ ਤੋਂ ਵਾਪਸ ਆਉਣ ਵਾਲੇ ਡੇਰਾ ਸਮਰਥਕਾਂ ਨੂੰ ਲੈ ਕੇ ਆਈਆਂ ਬੱਸਾਂ ਨੂੰ ਬਠਿੰਡਾ ਡਿਪੂ 'ਚ ਆਉਣ ਦਿੱਤੀ ਗਿਆ ਅਤੇ ਇਥੇ ਵੀ ਉਨ੍ਹਾਂ ਨੂੰ ਇਕ ਡਿਪੂ ਤੋਂ ਦੂਜੇ ਡਿਪੂ ਤੱਕ ਖਾਸ ਬੱਸਾਂ ਰਾਹੀ ਪਹੁੰਚਾਇਆ ਗਿਆ, ਤਾਂਕਿ ਰਸਤੇ 'ਚ ਕੋਈ ਦੰਗਾ ਫਸਾਦ ਨਾ ਹੋ ਸਕੇ।


Related News