ਡੇਰਾ ਬਿਆਸ ਮੁਖੀ 2 ਸਾਲ ਬਾਅਦ ਕਰਨਗੇ ਸਤਿਸੰਗ, 12 ਤੇ 13 ਮਾਰਚ ਨੂੰ ਜੰਮੂ ਤੋਂ ਸ਼ੁਰੂਆਤ

Wednesday, Feb 23, 2022 - 11:19 PM (IST)

ਡੇਰਾ ਬਿਆਸ ਮੁਖੀ 2 ਸਾਲ ਬਾਅਦ ਕਰਨਗੇ ਸਤਿਸੰਗ, 12 ਤੇ 13 ਮਾਰਚ ਨੂੰ ਜੰਮੂ ਤੋਂ ਸ਼ੁਰੂਆਤ

ਜਲੰਧਰ (ਗੁਲਸ਼ਨ)– ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ 2 ਸਾਲ ਬਾਅਦ ਸਤਿਸੰਗ ਸ਼ੁਰੂ ਕਰਨ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਉਹ ਜੰਮੂ ਸਥਿਤ ਵੱਡੇ ਸੈਂਟਰ ਤੋਂ ਕਰਨਗੇ। ਡੇਰੇ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਜੰਮੂ ਵਿਚ ਬਾਬਾ ਗੁਰਿੰਦਰ ਸਿੰਘ ਜੀ 12 ਤੇ 13 ਮਾਰਚ ਨੂੰ ਸਤਿਸੰਗ ਕਰਨਗੇ ਪਰ ਉਥੇ ਨਾਮ ਦਾਨ ਦਾ ਪ੍ਰੋਗਰਾਮ ਨਹੀਂ ਹੋਵੇਗਾ।

ਇਹ ਖ਼ਬਰ ਪੜ੍ਹੋ- IPL 2022 : ਇਨ੍ਹਾਂ ਸ਼ਹਿਰਾਂ 'ਚ ਖੇਡੇ ਜਾਣਗੇ ਆਈ. ਪੀ. ਐੱਲ. ਦੇ ਸਾਰੇ ਮੈਚ, 26 ਮਾਰਚ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ- ਰਿਪੋਰਟ
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਡੇਰਾ ਬਿਆਸ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਹੋਣ ਵਾਲੇ ਸਤਿਸੰਗ ਪ੍ਰੋਗਰਾਮ ਪਿਛਲੇ 2 ਸਾਲਾਂ ਤੋਂ ਰੱਦ ਚੱਲ ਰਹੇ ਸਨ। ਬੀਤੇ ਸਮੇਂ ਵਿਚ ਇਕ ਵਾਰ ਫਿਰ ਕੋਰੋਨਾ ਦਾ ਪ੍ਰਕੋਪ ਵਧਣ ਕਾਰਨ ਡੇਰਾ ਬਿਆਸ ਨੇ ਜੰਮੂ, ਦਿੱਲੀ, ਸਹਾਰਨਪੁਰ ਵਿਚ ਹੋਣ ਵਾਲੇ ਨਿਰਧਾਰਿਤ ਸਤਿਸੰਗਾਂ ਨੂੰ ਰੱਦ ਕਰ ਦਿੱਤਾ ਸੀ। ਹੁਣ ਸਥਿਤੀ ਕੰਟਰੋਲ ਵਿਚ ਹੋਣ ਕਾਰਨ ਬਾਬਾ ਗੁਰਿੰਦਰ ਸਿੰਘ ਜੀ ਨੇ ਫਿਰ ਤੋਂ ਸਤਿਸੰਗ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਤੋਂ ਬਾਅਦ ਹੁਣ ਬਿਆਸ ਵਿਚ ਵੀ ਸਤਿਸੰਗ ਸ਼ੁਰੂ ਹੋ ਜਾਣਗੇ।

ਇਹ ਖ਼ਬਰ ਪੜ੍ਹੋ- ਕਾਰਲਸਨ ਨੂੰ ਹਰਾਉਣ ਤੋਂ ਬਾਅਦ 2 ਹੋਰ ਬਾਜ਼ੀਆਂ ਜਿੱਤਿਆ ਪ੍ਰਗਿਆਨੰਦਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News