ਇਨ੍ਹਾਂ ਖਾਸ ਫੁੱਲਾਂ ਨਾਲ ਮਹਿਕੇਗਾ ਕਰਤਾਰਪੁਰ ਲਾਂਘਾ

Sunday, Oct 20, 2019 - 11:15 AM (IST)

ਇਨ੍ਹਾਂ ਖਾਸ ਫੁੱਲਾਂ ਨਾਲ ਮਹਿਕੇਗਾ ਕਰਤਾਰਪੁਰ ਲਾਂਘਾ

ਡੇਰਾ ਬਾਬਾ ਨਾਨਕ (ਵਤਨ) : ਜਿਉਂ-ਜਿਉਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਦਾ ਸਮਾਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਸੰਗਤਾਂ 'ਚ ਵਿਛੜੇ ਗੁਰੂਧਾਮ ਦੇ ਦਰਸ਼ਨਾਂ ਦੀ ਤਾਂਘ ਹੋਰ ਵਧਦੀ ਜਾ ਰਹੀ ਹੈ। ਇਸ ਲਾਂਘੇ ਦੇ ਖੁੱਲ੍ਹਣ ਤੋਂ ਪਹਿਲਾਂ ਲਾਂਘਾ ਬਣਾਉਣ ਵਾਲੀਆਂ ਕੰਪਨੀਆਂ 31 ਅਕਤੂਬਰ ਤੱਕ ਕਰਤਾਰਪੁਰ ਸਾਹਿਬ ਦੀ ਇੰਟੈਗ੍ਰੇਟਿਡ ਚੈੱਕ ਪੋਸਟ (ਯਾਤਰੀ ਟਰਮੀਨਲ) ਨੂੰ ਸੰਗਤਾਂ ਲਈ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਆਖਰੀ ਪੜਾਅ 'ਤੇ ਕੰਮ ਕਰ ਰਹੀ ਹੈ, ਉਥੇ ਯਾਤਰੀਆਂ ਦੀ ਸਹੂਲਤ ਲਈ ਸ਼ੁਰੂ ਕੀਤੇ ਗਏ ਕੰਮਾਂ ਨੂੰ ਪੜਾਅ ਵਾਈਜ਼ ਮੁਕੰਮਲ ਕਰ ਰਹੀ ਹੈ। ਇਸੇ ਮੰਤਵ ਤਹਿਤ ਲੈਂਡ ਪੋਰਟ ਅਥਾਰਟੀ ਵਲੋਂ ਅੱਜ ਯਾਤਰੀ ਟਰਮੀਨਲ ਦੇ ਸਾਹਮਣੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਲੈਂਡ ਪੋਰਟ ਅਥਾਰਟੀ ਵੱਲੋਂ ਆਈ. ਸੀ. ਪੀ. ਦੇ ਬਾਹਰ ਰਾਇਲ ਪਾਮ, ਸਪਾਈਡਰ ਲਿੱਲੀ ਆਦਿ ਦੇ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ।
PunjabKesari
ਇਸ ਕੰਮ ਦੇ ਨਿਗਰਾਨੀ ਕਰ ਰਹੇ ਅਧਿਕਾਰੀ ਸ਼ਾਮ ਵਰਮਾ ਨੇ ਸਾਡੇ 'ਜਗ ਬਾਣੀ' ਨੂੰ ਦੱਸਿਆ ਕਿ ਲੈਂਡ ਪੋਰਟ ਅਥਾਰਟੀ ਵਲੋਂ ਕਰਤਾਰਪੁਰ ਲਾਂਘੇ ਲਈ ਬਣ ਰਹੀ ਇੰਟੈਗ੍ਰੇਟਿਡ ਚੈੱਕ ਪੋਸਟ ਦੇ ਅੰਦਰ ਅਤੇ ਬਾਹਰ ਤੋਂ ਇਲਾਵਾ ਭਾਰਤ ਦੀ ਕੌਮਾਂਤਰੀ ਸਰਹੱਦ ਦੇ ਚੋਣਵੇਂ ਸਥਾਨਾਂ ਅਤੇ ਸਮੁੱਚੀ 4 ਕਿਲੋਮੀਟਰ ਕਰਤਾਰਪੁਰ ਮਾਰਗ ਤੱਕ ਰਾਇਲ ਪਾਮ (ਬੋਤਲ ਪਾਮ), ਪਾਮੇਰੀਆ (ਚੰਪਾ), ਸਪਾਈਡਰ ਲਿੱਲੀ (ਸੁਦਰਸ਼ਨ), ਹੈਬੀਜ਼ ਸੋਨੋਫਲੈਗ, ਕਲੋਰੋਡੈਂਡਰੋਮ, ਆਈਨਰਮੀਆ ਆਦਿ ਬੂਟੇ ਲਾਏ ਜਾਣੇ ਹਨ ਅਤੇ ਇਸ ਲਈ ਲੈਂਡ ਪੋਰਟ ਅਥਾਰਟੀ ਵੱਲੋਂ ਨਵੀਂ ਦਿੱਲੀ ਤੋਂ 90 ਹਜ਼ਾਰ ਦੇ ਕਰੀਬ ਪੌਦੇ ਮੰਗਵਾਏ ਗਏ ਹਨ, ਜਿਸ ਨਾਲ ਸਾਰਾ ਕਰਤਾਰਪੁਰ ਲਾਂਘਾ ਮਹਿਕਣ ਲੱਗ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਤੋਂ ਹੀ ਇਨ੍ਹਾਂ ਬੂਟਿਆਂ ਨੂੰ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਮਿੱਥੇ ਸਮੇਂ ਤੱਕ ਇਨ੍ਹਾਂ ਬੂਟਿਆਂ ਨੂੰ ਲਾ ਦਿੱਤਾ ਜਾਵੇਗਾ, ਜਿਸ ਨਾਲ ਸਮੁੱਚਾ ਲਾਂਘਾ ਹਰਿਆ-ਭਰਿਆ ਦਿਖਾਈ ਦੇਵੇਗਾ।

PunjabKesari


author

Baljeet Kaur

Content Editor

Related News