ਅੱਜ ਹੋਵੇਗਾ ਡੇਰਾ ਬਾਬਾ ਨਾਨਕ ਲੋਕ ਉਤਸਵ ਦਾ ਸਮਾਪਨ ਸਮਾਰੋਹ
Monday, Nov 11, 2019 - 12:32 PM (IST)

ਡੇਰਾ ਬਾਬਾ ਨਾਨਕ (ਵਤਨ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਸਰਕਾਰ ਵਲੋਂ 8 ਨਵੰਬਰ ਤੋਂ ਸ਼ੁਰੂ ਹੋਏ ਡੇਰਾ ਬਾਬਾ ਨਾਨਕ ਲੋਕ ਉਤਸਵ ਸਮਾਗਮਾਂ ਦਾ ਅੱਜ ਆਖਰੀ ਦਿਨ ਹੈ। ਅੱਜ ਦੇ ਸਮਾਗਮਾਂ ਦੇ ਆਯੋਜਨ ਤੋਂ ਬਾਅਦ ਡੇਰਾ ਬਾਬਾ ਨਾਨਕ ਉਤਸਵ ਦਾ ਸਮਾਪਨ ਹੋ ਜਾਵੇਗਾ।
ਅੱਜ ਸੋਮਵਾਰ ਦੇ ਸਮਾਗਮਾਂ 'ਚ ਸਵੇਰੇ 5 ਵਜੇ ਤੋਂ ਆਸਾ ਦੀ ਵਾਰ, 7.30 ਵਜੇ ਤੋਂ ਕਥਾ/ਗੁਰਮਿਤ ਵਿਚਾਰ, 8.15 ਵਜੇ ਤੋਂ ਅਰਦਾਸ/ਹੁਕਮਨਾਮਾ, 9.15 ਤੋਂ ਕੀਰਤਨ ਦਰਬਾਰ, 10 ਵਜੇ ਤੋਂ ਸੈਮੀਨਾਰ ਦੇ ਸੈਸ਼ਨ, 11 ਵਜੇ ਤੋਂ ਆਨਲਾਈਨ ਯੂਥ ਫੈਸਟੀਵਲ, ਦੁਪਹਿਰ 2.30 ਵਜੇ ਤੋਂ ਫਿਲਮ ਫੈਸਟੀਵਲ, ਸ਼ਾਮ 4 ਵਜੇ ਤੋਂ ਰਾਤ 7.30 ਵਜੇ ਤੱਕ ਕਵੀ ਦਰਬਾਰ ਅਤੇ ਆਖਿਰ 'ਚ ਰਾਤ 7 ਵਜੇ ਤੋਂ 8.30 ਵਜੇ ਤੱਕ ਥੀਏਟਰ ਫੈਸਟੀਵਲ ਕਰਵਾਇਆ ਜਾਵੇਗਾ।