ਸਤਿਕਾਰਤ ਸ਼ਬਦ ਦਾ ਗਲਤ ਉਚਾਰਨ ਕਰਨ ਦੇ ਵਿਰੋਧ ਚ ਈਸਾਈ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ

Thursday, Dec 26, 2019 - 04:17 PM (IST)

ਸਤਿਕਾਰਤ ਸ਼ਬਦ ਦਾ ਗਲਤ ਉਚਾਰਨ ਕਰਨ ਦੇ ਵਿਰੋਧ ਚ ਈਸਾਈ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ

ਡੇਰਾ ਬਾਬਾ ਨਾਨਕ (ਵਤਨ) : ਫਿਲਮ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫਿਲਮ ਨਿਰਮਾਤਾ ਫਰਾਹ ਖਾਨ ਵਲੋਂ ਈਸਾਈ ਭਾਈਚਾਰੇ ਵਲੋਂ ਪ੍ਰਭੂ ਈਸਾ ਮਸੀਹ ਦੀ ਯਾਦ 'ਚ ਉਚਾਰੇ ਜਾਂਦੇ ਪਵਿੱਤਰ ਧਾਰਮਿਕ ਨਾਅਰੇ ਹੈਲੇਲੁਈਆ ਸ਼ਬਦ ਨੂੰ ਗਲਤ ਤਰੀਕੇ ਨਾਲ ਉਚਾਰਨ ਦੇ ਵਿਰੋਧ 'ਚ ਮਸੀਹ ਭਾਈਚਾਰੇ ਵਲੋਂ ਅੱਜ ਡੇਰਾ ਬਾਬਾ ਨਾਨਕ 'ਚ ਪ੍ਰਦਰਸ਼ਨ ਕਰਕੇ ਪੁਤਲਾ ਫੂਕਿਆ ਗਿਆ। ਇਸ ਮੌਕੇ ਮਸੀਹ ਭਾਈਚਾਰੇ ਨੇ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਇਸ ਪਵਿੱਤਰ ਸ਼ਬਦ ਦਾ ਮਜ਼ਾਕ ਉਠਾਉਂਦਿਆਂ ਇਸ ਦੇ ਗਲਤ ਅਰਥ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ 'ਚ ਭਾਰਤੀ ਸਿੰਘ, ਰਵੀਨਾ ਟੰਡਨ ਅਤੇ ਫਰਾਹ ਖਾਨ ਤਿੰਨਾਂ ਵਲੋਂ ਇਸ ਪਵਿੱਤਰ ਸ਼ਬਦ ਦਾ ਅਪਮਾਨ ਕੀਤਾ ਗਿਆ ਹੈ, ਜਿਸ ਨਾਲ ਮਸੀਹ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ।

ਮਸੀਹ ਭਾਈਚਾਰੇ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਚੈਨਲ ਅਤੇ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਅਤੇ ਜੇਕਰ 1 ਜਨਵਰੀ ਤੱਕ ਇਸ ਸਬੰਧੀ ਕਾਰਵਾਈ ਨਾ ਕੀਤੀ ਗਈ ਤਾਂ ਮਸੀਹ ਭਾਈਚਾਰੇ ਸੜਕਾਂ 'ਤੇ ਆ ਕੇ ਇਨਸਾਫ ਲਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਸਮੁੱਚਾ ਸੰਸਾਰ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਮਨਾ ਰਿਹਾ ਹੈ ਤੇ ਦੂਸਰੇ ਪਾਸੇ ਇਕ ਟੀ. ਵੀ. ਸ਼ੋਅ ਦੌਰਾਨ ਪਵਿੱਤਰ ਬਾਈਬਲ 'ਚ ਦਰਜ ਅਤੇ ਮਸੀਹ ਭਾਈਚਾਰੇ 'ਚ ਸਭ ਤੋਂ ਮਸ਼ਹੂਰ ਸ਼ਬਦ ਹੈਲੇਲੁਈਅ ਦਾ ਮਜ਼ਾਕ ਉਡਾਇਆ ਗਿਆ ਜੋ ਕਿ ਸ਼ਰਮਨਾਕ ਹੈ।


author

Baljeet Kaur

Content Editor

Related News