ਜਲੰਧਰ ਵਿਖੇ ਬਾਬਾ ਮੁਰਾਦਸ਼ਾਹ ਦਾ ਮੇਲਾ ਅੱਜ ਤੋਂ ਸ਼ੁਰੂ, ਟ੍ਰੈਫਿਕ ਡਾਇਵਰਟ

Thursday, Sep 01, 2022 - 03:29 PM (IST)

ਜਲੰਧਰ ਵਿਖੇ ਬਾਬਾ ਮੁਰਾਦਸ਼ਾਹ ਦਾ ਮੇਲਾ ਅੱਜ ਤੋਂ ਸ਼ੁਰੂ, ਟ੍ਰੈਫਿਕ ਡਾਇਵਰਟ

ਜਲੰਧਰ— ਡੇਰਾ ਬਾਬਾ ਮੁਰਾਦਸ਼ਾਹ ਟਰੱਸਟ ਨਕੋਦਰ ਵੱਲੋਂ ਬਾਬਾ ਮੁਰਾਦਸ਼ਾਹ ਦਾ ਸਾਲਾਨਾ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਮੇਲਾ ਇਕ ਅਤੇ ਦੋ ਸਤੰਬਰ ਤੱਕ ਚੱਲੇਗਾ। ਇਕ ਸਤੰਬਰ ਨੂੰ ਦੁਪਹਿਰ ਵੇਲੇ ਝੰਡੇ ਦੀ ਰਸਮ ਕਰਨ ਤੋਂ ਬਾਅਦ ਰਾਤ 8 ਵਜੇ ਕਵਾਲੀਆਂ ਦੀ ਮਹਿਫਿਲ ਸਜਾਈ ਜਾਵੇਗੀ। ਉਥੇ ਹੀ ਦੋ ਸਤੰਬਰ ਨੂੰ ਪੰਜਾਬੀ ਗਾਇਕ ਅਤੇ ਟਰੱਸਟ ਦੇ ਚੇਅਰਮੈਨ ਗੁਰਦਾਸ ਮਾਨ ਸੁਫਿਆਨਾ ਗੀਤਾਂ ਨਾਲ ਮਹਿਫਿਲ ਸਜਾਉਣਗੇ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਬਿਆਨ, ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦੀਆਂ ਛੇਤੀ ਖੁੱਲ੍ਹਣਗੀਆਂ ਪਰਤਾਂ

ਟ੍ਰੈਫਿਕ ਕੀਤਾ ਗਿਆ ਡਾਇਵਰਟ 
ਉਥੇ ਹੀ ਦਿਹਾਤੀ ਪੁਲਸ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਟ੍ਰੈਫਿਕ ਡਾਇਵਰਟ ਕਰ ਦਿੱਤਾ ਗਿਆ ਹੈ। ਐੱਸ. ਪੀ. ਮਨਜੀਤ ਕੌਰ ਨੇ ਦੱਸਿਆ ਕਿ ਨੂਰਮਹਿਲ, ਫਿਲੌਰ, ਸ਼ਾਹਕੋਟ, ਮੋਗਾ, ਫਿਰੋਜ਼ਪੁਰ ਤੋਂ ਆਉਣ ਵਾਲੇ ਭਾਰੀ ਵਾਹਨਾਂ ਨੂੰ ਨੂਰਮਹਿਲ ਚੌਂਕ, ਸ਼ੰਕਰ ਚੌਂਕ, ਜਲੰਧਰ ਪੁਲੀ, ਨਕੋਦਰ-ਜਲੰਧਰ ਬਾਈਪਾਸ ਅੰਡਰਬਿ੍ਰਜ ਅਤੇ ਮਸਲੀਆਂ-ਸ਼ਾਹਕੋਟ ਵਾਇਆ ਬਾਈਪਾਸ ਡਾਇਵਰਟ ਕੀਤਾ ਗਿਆ ਹੈ। ਭਾਰੀ ਵਾਹਨਾਂ ਨੂੰ ਨੂਰਮਹਿਲ ਚੌਂਕ ਤੋਂ ਲੈ ਕੇ ਨਕੋਦਰ ਸ਼ਹਿਰ ’ਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਥੇ ਹੀ ਸ਼ਾਹਕੋਟ, ਨੂਰਮਹਿਲ, ਫਿਲੌਰ ਤੋਂ ਆਉਣ ਵਾਲੇ ਭਾਰੀ ਵਾਹਨਾਂ ਨੂੰ ਅੰਡਰਬਿ੍ਰਜ ਕਪੂਰਥਲਾ ਬਾਈਪਾਸ, ਨਕੋਦਰ-ਜਲੰਧਰ ਪੁਲੀ, ਸ਼ੰਕਰ ਚੌਂਕ ਅਤੇ ਨੂਰਮਹਿਲ ਚੌਂਕ ਤੋਂ ਡਾਇਵਰਟ ਕੀਤਾ ਗਿਆ ਹੈ। ਕਪੂਰਥਲਾ ਪੁਲੀ ਤੋਂ ਸਿਟੀ ਏਰੀਆ ਨਕੋਦਰ ’ਚ ਭਾਰੀ ਵਾਹਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। 

ਇਹ ਵੀ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮ ਗੁ. ਸ੍ਰੀ ਬੇਰ ਸਾਹਿਬ ’ਚ ਸ਼ੁਰੂ, ਵੇਖੋ ਤਸਵੀਰਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News