ਪਟਿਆਲਾ ''ਚ ਆਈ.ਟੀ.ਬੀ.ਪੀ. ਦੇ ਡਿਪਟੀ ਕਮਾਂਡੈਂਟ ਨੇ ਕੀਤੀ ਖ਼ੁਦਕੁਸ਼ੀ, ਨੋਟ ਦੇਖ ਉਡੇ ਹੋਸ਼
Saturday, Oct 04, 2025 - 01:33 PM (IST)

ਪਟਿਆਲਾ (ਬਲਜਿੰਦਰ) : ਬਿਹਾਰ ਦੇ ਥਾਣਾ ਲਾਲ ਮਤੀਆ ਜ਼ਿਲ੍ਹਾ ਭਾਗਲਪੁਰ ਬਿਹਾਰ ਦੇ ਥਾਣਾ ਇੰਚਾਰਜ ਰਾਜੀਵ ਰੰਜਨ ਤੋਂ ਪਰੇਸ਼ਾਨ ਹੋ ਕੇ ਆਈ.ਟੀ.ਬੀ.ਪੀ ਦੇ ਡਿਪਟੀ ਕਮਾਂਡੈਂਟ ਪਟਿਆਲਾ ਆਯੂਸ਼ ਦੀਪਕ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਮਾਮਲੇ ਵਿਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਆਯੂਸ਼ ਦੀਪਕ ਦੇ ਸਾਲੇ ਅਕਾਸ਼ ਜੈਨ ਪੁੱਤਰ ਅਜੀਤ ਕੁਮਾਰ ਵਾਸੀ ਚੰਡੀਗੜ੍ਹ ਦੀ ਸ਼ਿਕਾਇਤ ’ਤੇ ਰਾਜੀਵ ਰੰਜਨ ਖ਼ਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿਚ 108 ਬੀ.ਐੱਨ.ਐੱਸ. ਦੇ ਤਹਿਤ ਕੇਸ ਦਰਜ ਕੀਤਾ ਹੈ। ਆਕਾਸ਼ ਜੈਨ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਖੁਸ਼ਬੂ ਜੈਨ ਜੋ ਕਿ ਆਯੂਸ਼ ਦੀਪਕ ਪੁੱਤਰ ਸੁਦੇ ਸਵਰ ਮੰਡਲ ਵਾਸੀ ਰੋਹਿਨੀ ਦਿੱਲੀ ਹਾਲ ਆਬਾਦ ਚੰਡੀਗੜ੍ਹ ਨਾਲ ਵਿਆਹੀ ਹੋਈ ਸੀ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ, ਸੂਬੇ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ...
ਸ਼ਿਕਾਇਤਕਰਤਾ ਦਾ ਜੀਜਾ ਆਯੂਸ਼ ਦੀਪਕ ਆਈ.ਟੀ.ਬੀ.ਪੀ ਵਿਚ ਬਤੌਰ ਡਿਪਟੀ ਕਮਾਡੈਂਟ ਨੌਕਰੀ ਕਰਦਾ ਸੀ। ਜਿਸ ਦੀ ਪੋਸਟਿੰਗ ਆਈ.ਟੀ.ਬੀ.ਪੀ ਕੈਂਪ ਪਟਿਆਲਾ ਵਿਖੇ ਸੀ ਅਤੇ ਡਿਊਟੀ ਦੌਰਾਨ ਉਹ ਇਥੇ ਹੀ ਰਹਿੰਦਾ ਸੀ। 3 ਅਕਤੂਬਰ ਨੂੰ ਸਵੇਰ ਤੋਂ ਉਸ ਦੀ ਭੈਣ ਆਪਣੇ ਪਤੀ ਨੂੰ ਫੋਨ ਕਰ ਰਹੀ ਸੀ ਉਹ ਫੋਨ ਅਟੈਂਡ ਨਹੀਂ ਕਰ ਰਿਹਾ ਸੀ। ਇਸ ਤੋਂ ਬਾਅਦ ਉਸ ਦੀ ਭੈਣ ਨੇ ਆਈ.ਟੀ.ਬੀ.ਪੀ. ਕਰਮਚਾਰੀ ਵਿਕਾਸ ਸਿੰਘ ਨੂੰ ਫੋਨ ਕਰਕੇ ਆਪਣੇ ਪਤੀ ਦੇ ਫੋਨ ਨਾ ਚੁੱਕਣ ਸਬੰਧੀ ਦੱਸਿਆ। ਜਦੋਂ ਆਈ.ਟੀ.ਬੀ.ਪੀ ਕਰਮਚਾਰੀ ਵਿਕਾਸ ਸਿੰਘ ਨੇ ਆਯੂਸ਼ ਦੀਪਕ ਦੇ ਕਮਰੇ ਦੀ ਖਿੜਕੀ ਰਾਹੀਂ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਦਰਵਾਜ਼ਾ ਤੋੜ ਕੇ ਦੇਖਿਆ ਤਾਂ ਆਯੂਸ਼ ਨੇ ਪੱਖੇ ਨਾਲ ਰੱਸੀ ਬੰਨ ਤੇ ਸੁਸਾਈਡ ਕਰ ਲਿਆ ਸੀ। ਆਯੂਸ਼ ਕੋਲ ਇਕ ਸੁਸਾਈਡ ਨੋਟ ਵੀ ਮਿਲਿਆ। ਜਿਸ ਵਿਚ ਡਿਪਟੀ ਕਮਾਡੈਂਟ ਨੇ ਰਾਜੀਵ ਰੰਜਨ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਮੰਨਿਆ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸੋਮਵਾਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e