ਪਹਿਲੀਂ ਤੋਂ 8ਵੀਂ ਤੱਕ ਆਨਲਾਈਨ ਅਤੇ 9ਵੀਂ ਤੋਂ 12ਵੀਂ ਤੱਕ ਆਫ਼ਲਾਈਨ ਹੋਣਗੇ ਪੇਪਰ, ਡੇਟਸ਼ੀਟ ਜਾਰੀ

11/26/2020 9:22:59 AM

ਅੰਮ੍ਰਿਤਸਰਲੁਧਿਆਣਾ (ਵਿੱਕੀ): ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਲਾਨਾ ਪ੍ਰੀਖਿਆ 2021 ਨੂੰ ਧਿਆਨ 'ਚ ਰੱਖਦੇ ਹੋਏ 7 ਦਸੰਬਰ ਤੋਂ ਰਾਜ ਦੇ ਸਾਰੇ ਸਰਕਾਰੀ ਸਕੂਲਾਂ 'ਚ ਦਸੰਬਰ 2020 ਟੈਸਟ ਲਿਆ ਜਾ ਰਿਹਾ ਹੈ। ਇਸ ਸਬੰਧੀ ਪ੍ਰੀ-ਪ੍ਰਾਇਮਰੀ, ਅਪਰ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਲਈ ਵਿਭਾਗ ਵੱਲੋਂ ਡੇਟਸ਼ੀਟ ਦਾ ਐਲਾਨ ਕਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਡੇਟਸ਼ੀਟ ਮੁਤਾਬਕ ਪਹਿਲੀ ਤੋਂ 8ਵੀਂ ਕਲਾਸ ਦਾ ਮੁੱਲਾਂਕਣ ਆਨਲਾਈਨ ਕੀਤਾ ਜਾਵੇਗਾ, ਜਦੋਂਕਿ 9ਵੀਂ ਤੋਂ 12ਵੀਂ ਕਲਾਸ ਦਾ ਮੁੱਲਾਂਕਣ ਸਮਾਂਬੱਧ ਤਰੀਕੇ ਨਾਲ ਆਫਲਾਈਨ ਹੋਵੇਗਾ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਕਲਾਸਾਂ ਲਈ ਖਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਮਾਮਲਾ ਸਰੀਰਕ ਸੋਸ਼ਣ ਦਾ, ਸ਼ਿਕਾਇਤਕਰਤਾ ਜਨਾਨੀ ਤੇ ਵਿਧਾਇਕ ਬੈਂਸ ਦੇ ਪੁਲਸ ਸਾਹਮਣੇ ਬਿਆਨ ਹੋਏ ਕਲਮਬੱਧ

ਪ੍ਰਾਇਮਰੀ ਕਲਾਸਾਂ ਲਈ ਦਿਸ਼ਾ-ਨਿਰਦੇਸ਼
-ਹਰ ਕਲਾਸ ਦੇ ਹਰ ਵਿਸ਼ੇ ਲਈ ਦਸੰਬਰ ਮੁੱਲਾਂਕਣ ਪਾਠ ਪੁਸਤਕ ਤੋਂ 50 ਫੀਸਦੀ ਸਿਲੇਬਸ ਵਿਚੋਂ ਲਿਆ ਜਾਵੇਗਾ।
-ਹਰ ਕਲਾਸ ਦੇ ਹਰ ਵਿਸ਼ੇ ਲਈ ਮੁੱਲਾਂਕਣ-ਪੱਤਰ ਮੁੱਖ ਦਫਤਰ ਵੱਲੋਂ ਭੇਜੇ ਜਾਣਗੇ।
-ਮੁੱਲਾਂਕਣ-ਪੱਤਰ ਵਿਚ ਆਬਜ਼ੈਕਟਿਵ ਪ੍ਰਸ਼ਨ ਗੂਗਲ ਫਾਰਮ ਜ਼ਰੀਏ ਵਿਭਾਗ ਵੱਲੋਂ ਭੇਜੇ ਜਾਣਗੇ, ਜਿਸ ਵਿਚ ਪਹਿਲੀ ਅਤੇ ਦੂਜੀ ਕਲਾਸ ਦੇ 15 ਪ੍ਰਸ਼ਨ ਅਤੇ ਤੀਜੀ ਅਤੇ 5ਵੀਂ ਕਲਾਸ ਲਈ 20 ਪ੍ਰਸ਼ਨ ਹੋਣਗੇ। ਹਰ ਪ੍ਰਸ਼ਨ ਦੇ 2 ਅੰਕ ਹੋਣਗੇ।
-ਇਸ ਮੁੱਲਾਂਕਣ ਦਾ ਲਿੰਕ ਇਕ ਦਿਨ ਅਡਵਾਂਸ 'ਚ ਭੇਜਿਆ ਜਾਵੇਗਾ ਅਤੇ ਇਹ ਲਿੰਕ 2 ਦਿਨ ਐਕਟਿਵ ਰਹੇਗਾ।
-ਮੁੱਲਾਂਕਣ-ਪੱਤਰ ਵਿਚ ਸਬਜ਼ੈਕਟਿਵ ਟਾਈਪ ਪ੍ਰਸ਼ਨ ਅਧਿਆਪਕ ਆਪਣੇ ਬੱਚਿਆਂ ਤੋਂ ਕਰਵਾਉਣ ਉਪਰੰਤ ਇਸ ਦਾ ਰਿਕਾਰਡ ਆਪਣੇ ਕੋਲ ਰੱਖਣਗੇ।
-ਅਧਿਆਪਕਾਂ ਵੱਲੋਂ ਹਰ ਬੱਚੇ ਦਾ ਮੁੱਲਾਂਕਣ ਯਕੀਨੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਿਵਲ ਹਸਪਤਾਲ ਬੁਢਲਾਡਾ 'ਚ ਵੱਡੀ ਲਾਪਰਵਾਹੀ, ਇਕ ਹੋਰ ਬੱਚਾ ਨਿਕਲਿਆ HIV ਪਾਜ਼ੇਟਿਵ

ਅਪਰ ਪ੍ਰਾਇਮਰੀ ਕਲਾਸਾਂ ਦੇ ਲਈ ਦਿਸ਼ਾ-ਨਿਰਦੇਸ਼
-ਛੇਵੀਂ ਤੋਂ 12ਵੀਂ ਸਾਰੀਆਂ ਕਲਾਸਾਂ ਲਈ ਪ੍ਰੀਖਿਆ ਦਾ ਸਿਲੇਬਸ 30 ਨਵੰਬਰ ਤੱਕ ਦਾ ਹੋਵੇਗਾ।
-ਪੇਪਰ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਨਵੇਂ ਪੈਟਰਨ ਦੇ ਮੁਤਾਬਕ ਹੋਵੇਗਾ।
-ਛੇਵੀਂ ਤੋਂ 8ਵੀਂ ਕਲਾਸ 'ਚ ਮਲਟੀਪਲ ਚੁਆਇਸ ਪ੍ਰਸ਼ਨ ਅਤੇ ਲਾਂਗ ਆਂਸਰ ਪ੍ਰਸ਼ਨ ਦੋਵੇਂ ਤਰ੍ਹਾਂ ਦੇ ਪ੍ਰਸ਼ਨ ਹੋਣਗੇ। ਮੁੱਲਾਂਕਣ ਪੱਤਰ ਦੇ ਸਬਜੈਕਟਿਵ ਪ੍ਰਸ਼ਨ ਅਧਿਆਪਕ ਆਪਣੇ ਪੱਧਰ 'ਤੇ ਬੱਚਿਆਂ ਤੋਂ ਕਰਵਾਉਣ ਉਪਰੰਤ ਉਸ ਦਾ ਰਿਕਾਰਡ ਆਪਣੇ ਕੋਲ ਰੱਖਣਗੇ। ਛੇਵੀਂ ਤੋਂ 8ਵੀਂ ਕਲਾਸ ਦਾ ਪੇਪਰ ਬੋਰਡ ਵੱਲੋਂ ਜਾਰੀ ਨਵੇਂ ਪੈਟਰਨ ਦੇ ਮੁਤਾਬਕ ਹੋਵੇਗਾ ਪਰ ਇਸ ਪੇਪਰ ਦੇ ਹਰ ਹਿੱਸੇ ਵਿਚ ਪ੍ਰਸ਼ਨਾਂ ਦੀ ਗਿਣਤੀ ਬੋਰਡ ਵੱਲੋਂ ਜਾਰੀ ਨਵੇਂ ਪੈਟਰਨ ਵਿਚ ਦਿੱਤੇ ਗਏ ਹਰ ਹਿੱਸੇ ਦੇ ਸਵਾਲਾਂ ਦੀ ਗਿਣਤੀ ਤੋਂ ਅੱਧੀ ਹੋਵੇਗੀ ਅਤੇ ਕੁਲ ਅੰਕ ਵੀ ਅੱਧੇ ਹੋਣਗੇ।
-9ਵੀਂ ਤੋਂ 12ਵੀਂ ਕਲਾਸ ਦੇ ਲਈ ਪੇਪਰ ਆਫਲਾਈਨ ਹੋਵੇਗਾ। ਪ੍ਰਸ਼ਨ ਪੱਤਰ 'ਚ ਮਲਟੀਪਲ ਚੁਆਇਸ 'ਤੇ ਲਾਂਗ ਆਂਸਰ ਟਾਈਪ ਦੋਵੇਂ ਤਰ੍ਹਾਂ ਦੇ ਸਵਾਲ ਹੋਣਗੇ। ਇਨ੍ਹਾਂ ਕਲਾਸਾਂ ਦੇ ਪੇਪਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਨਵੇਂ ਪੈਟਰਨ ਦੇ ਮੁਤਾਬਕ ਕੁਲ ਅੰਕਾਂ 'ਚੋਂ ਲਿਆ ਜਾਵੇਗਾ।
-ਮੁੱਖ ਦਫਤਰ ਵੱਲੋਂ ਮੁੱਲਾਂਕਣ ਦੇ ਸਬੰਧ ਵਿਚ ਲਿੰਕ ਪ੍ਰਸ਼ਨ ਪੱਤਰ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਐਲੀਮੈਂਟਰੀ ਸਿੱਖਿਆ ਸਕੈਂਡਰੀ ਸਿੱਖਿਆ ਨੂੰ ਇਕ ਦਿਨ ਪਹਿਲਾਂ ਭੇਜਿਆ ਜਾਵੇਗਾ।
-ਪੇਪਰ ਵਾਲੇ ਦਿਨ ਅਸਾਈਨਮੈਂਟ ਨਹੀਂ ਭੇਜੀ ਜਾਵੇਗੀ ਤਾਂ ਕਿ ਵਿਦਿਆਰਥੀ ਪੇਪਰ ਦੀ ਤਿਆਰੀ ਕਰ ਸਕਣ।
-ਕੋਈ ਵੀ ਬਾਯ ਮੰਥਲੀ ਐਗਜ਼ਾਮ ਵੱਖਰੇ ਤੌਰ 'ਤੇ ਨਹੀਂ ਹੋਵੇਗਾ। ਇਸ ਨੂੰ ਪ੍ਰੀਖਿਆ ਦੇ ਆਧਾਰ 'ਤੇ ਸੀ. ਸੀ. ਈ. ਕਰ ਲਿਆ ਜਾਵੇਗਾ।


Baljeet Kaur

Content Editor

Related News