'ਕੋਰੋਨਾ' ਖਿਲਾਫ ਜੰਗ 'ਚ ਉਤਰਿਆ ਹੋਮਿਓਪੈਥਿਕ ਵਿਭਾਗ
Sunday, May 03, 2020 - 10:58 AM (IST)
ਪਟਿਆਲਾ/ਰੱਖੜਾ (ਜ. ਬ.): ਦੇਸ਼ ਵਿਚ ਚੱਲ ਰਹੀ 'ਕੋਰੋਨਾ' ਮਹਾਮਾਰੀ ਦੌਰਾਨ ਜਿੱਥੇ ਹੋਮਿਓਪੈਥਿਕ ਵਿਭਾਗ ਮੋਢੇ ਨਾਲ ਮੋਢਾ ਜੋੜ ਕੇ ਹਰ ਤਰ੍ਹਾਂ ਦੀ ਐਮਰਜੈਂਸੀ ਡਿਊਟੀ ਨਿਭਾਅ ਰਿਹਾ ਹੈ, ਉੱਥੇ ਹੀ ਹੋਮਿਓਪੈਥਿਕ ਵਿਭਾਗ ਨੇ ਆਯੂਸ਼ ਵਿਭਾਗ ਅਤੇ ਪੰਜਾਬ ਸਰਕਾਰ ਦੀ ਐਡਵਾਇਜ਼ਰੀ ਦਾ ਪਾਲਣ ਕਰਦੇ ਹੋਏ 'ਕੋਰੋਨਾ' ਤੋਂ ਛੁਟਕਾਰਾ ਪਾਉਣ ਅਤੇ ਇਸ ਤੋਂ ਬਚਾਅ ਲਈ ਪੁਲਸ ਮੁਲਾਜ਼ਮਾਂ ਦੇ 4500 ਪਰਿਵਾਰਾਂ ਲਈ ਹੋਮਿਓਪੈਥੀ ਦੀ ਇਕ ਵਿਸ਼ੇਸ਼ ਦਵਾਈ ਆਰਗੈਨਿਕ ਐਲਬਮ 30 ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੂੰ ਸੌਂਪੀ। ਦਵਾਈ ਸੌਂਪਣ ਸਮੇਂ ਡੀ. ਐੱਚ. ਓ. ਡਾ. ਬਲਵਿੰਦਰ ਕੌਰ ਮਾਨ, ਡਾ. ਬੇਅੰਤ ਕੁਮਾਰ, ਡਾ. ਰਾਜਨੀਤ ਕੌਰ, ਡਾ. ਸ਼ੀਤਲ ਚੌਧਰੀ ਅਤੇ ਡਾ. ਭੈਇੰਦਰ ਸਿੰਘ ਭੁੱਲਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਲਾਕਡਾਊਨ ਨੂੰ ਦੇਖਦੇ ਹੋਏ ਸੀ. ਆਈ. ਐੱਸ. ਸੀ. ਈ. ਨੇ ਲਿਆ ਅਹਿਮ ਫੈਸਲਾ
ਡਾ. ਬਲਵਿੰਦਰ ਕੌਰ ਮਾਨ ਨੇ ਦੱਸਿਆ ਕਿ ਇਹ ਦਵਾਈ ਸਰੀਰ ਦੀ ਰੋਗ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਅਦਾ ਕਰਦੀ ਹੈ। ਇਸ ਨਾਲ ਕੋਰੋਨਾ ਵਰਗੀ Îਭਿਆਨਕ ਬੀਮਾਰੀ ਤੋਂ ਛੁਟਕਾਰਾ ਪਾਉਣ ਵਿਚ ਮਦਦ ਮਿਲੇਗੀ।ਬਾਲਗ ਵਿਅਕਤੀ ਨੇ ਇਸ ਦਵਾਈ ਦੀਆਂ 4 ਗੋਲੀਆਂ ਖਾਲੀ ਪੇਟ ਸਿਰਫ਼ 3 ਦਿਨ ਲਗਾਤਾਰ ਲੈਣੀਆਂ ਹਨ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਰਫ਼ 2 ਗੋਲੀਆਂ ਖਾਲੀ ਪੇਟ ਤਿੰਨ ਦਿਨ ਲਗਾਤਾਰ ਦੇਣੀਆਂ ਹਨ। 3 ਦਿਨਾਂ ਵਿਚ ਇਹ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾ ਦਿੰਦੀ ਹੈ, ਜਿਸ ਨਾਲ ਵਿਅਕਤੀ ਵਧੇਰੇ ਤੰਦਰੁਸਤ ਰਹਿੰਦਾ ਹੈ ਅਤੇ ਜਲਦੀ ਕੋਈ ਬੀਮਾਰੀ ਵਿਅਕਤੀ ਨੂੰ ਪ੍ਰਭਾਵਿਤ ਨਹੀਂ ਕਰਦੀ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੇ ਮੋਗਾ 'ਚ ਫੜ੍ਹੀ ਰਫਤਾਰ, ਇਕੱਠੇ 22 ਮਾਮਲੇ ਆਏ ਸਾਹਮਣੇ