ਸਿਹਤ ਵਿਭਾਗ ਦੀ ਜਾਨ ਨੂੰ ਨਵਾਂ ਪੰਗਾ, IDSP ਸਟਾਫ ਵੱਲੋਂ ਕੋਵਿਡ-19 ਦੀ ਰਿਪੋਰਟਿੰਗ ਬੰਦ ਕਰਨ ਦੀ ਚੇਤਾਵਨੀ

Friday, May 08, 2020 - 10:29 AM (IST)

ਸਿਹਤ ਵਿਭਾਗ ਦੀ ਜਾਨ ਨੂੰ ਨਵਾਂ ਪੰਗਾ, IDSP ਸਟਾਫ ਵੱਲੋਂ ਕੋਵਿਡ-19 ਦੀ ਰਿਪੋਰਟਿੰਗ ਬੰਦ ਕਰਨ ਦੀ ਚੇਤਾਵਨੀ

ਪਟਿਆਲਾ (ਜ. ਬ.): ਸਿਹਤ ਵਿਭਾਗ ਲਈ 'ਕੋਰੋਨਾ' ਦੇ ਟਾਕਰੇ ਦੇ ਸੰਕਟ ਸਮੇਂ ਨਵਾਂ ਪੰਗਾ ਪੈਦਾ ਹੋ ਗਿਆ ਹੈ। ਵਿਭਾਗ ਵਿਚ ਕੰਮ ਕਰਦੀ ਆਈ. ਡੀ. ਐੱਸ. ਪੀ. ਬਰਾਂਚ ਦੇ ਮੁਲਾਜ਼ਮਾਂ ਨੇ ਵਧੀ ਹੋਈ ਸੈਲਰੀ ਨਾ ਦੇਣ 'ਤੇ 8 ਮਈ ਤੋਂ ਹੜਤਾਲ 'ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਆਈ. ਡੀ. ਐੱਸ. ਪੀ. ਬਰਾਂਚ ਦੇ ਆਗੂਆਂ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰ ਰਹੀ ਆਈ ਡੀ. ਐੱਸ. ਪੀ. ਉਹ ਬਰਾਂਚ ਹੈ, ਜੋ ਕਿ ਡੇਂਗੂ, ਮਲੇਰੀਆ, ਚਿਕਨਗੁਨੀਆ, ਖਸਰਾ, ਕਾਲਾ ਪੀਲੀਆ, ਡਿਪਥੀਰੀਆ, ਚਿਕਨ ਪੋਕਸ, ਨਮੂਨੀਆ, ਕੁੱਤੇ ਦੇ ਕੱਟਣ, ਸੱਪ ਦੇ ਡੱਸਣ ਅਤੇ ਕੋਰੋਨਾ ਵਰਗੀਆਂ ਕਈ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਬਚਾਅ ਦੇ ਮੰਤਵ ਤਹਿਤ ਆਪਣੀ ਅਹਿਮ ਭੂਮਿਕਾ ਨਿਭਾਅ ਰਹੀ ਹੈ।

ਅਜਿਹੀਆਂ ਭਿਆਨਕ ਬੀਮਾਰੀਆਂ ਦੇ ਫੈਲਣ ਤੋਂ ਰੋਕਣ ਲਈ ਇਸ ਬਰਾਂਚ ਦਾ ਸਟਾਫ ਸਿਖਲਾਈ, ਫੀਲਡ ਸਰਵੇ, ਨਿਗਰਾਨੀ, ਅੰਕੜੇ ਇਕੱਤਰ ਕਰਨ ਅਤੇ ਰਿਪੋਰਟਿੰਗ ਕਰ ਕੇ ਵਿਭਾਗੀ ਕਾਰਵਾਈਆਂ ਅਮਲ ਵਿਚ ਲਿਆਂਉਂਦਾ ਹੈ। ਅੱਜ 'ਕੋਰੋਨਾ' ਵਰਗੀ ਭਿਆਨਕ ਬੀਮਾਰੀ ਨੂੰ ਅੱਗੇ ਵੱਧਣ ਤੋਂ ਰੋਕਣ ਅਤੇ ਕਾਬੂ ਪਾਉਣ ਵਿਚ ਜੇ ਸਿਹਤ ਵਿਭਾਗ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਤਾਂ ਉਸ ਦਾ ਸਿਹਰਾ ਆਈ. ਡੀ. ਐੱਸ.ਪੀ . ਸਟਾਫ ਨੂੰ ਹੀ ਜਾਂਦਾ ਹੈ।ਪਟਿਆਲਾ ਦੀ ਆਈ. ਡੀ. ਐੱਸ. ਪੀ. ਬਰਾਂਚ ਦੇ ਜ਼ਿਲਾ ਐਪੇਡਿਮੋਲੋਜਿਸਟ ਡਾ. ਯੁਵਰਾਜ ਨਾਰੰਗ, ਮਾਈਕਰੋਬਾਇਓਲਾਜਿਸਟ ਸਵਾਤੀ ਧਵਨ, ਡਾਟਾ ਮੈਨੇਜਰ ਹਰੀਸ਼ ਕੁਮਾਰ, ਲੈਬਾਰਟਰੀ ਟੈਕਨੀਸ਼ੀਅਨ ਮਨਿੰਦਰ ਕੌਰ, ਡੀ. ਟੀ. ਪੀ. ਓਪਰੇਟਰ ਲਖਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਡਾਇਰੈਕਟਰ ਐੱਨ. ਐਚ. ਐੱਮ. ਪੰਜਾਬ ਨੂੰ ਮੰਗ-ਪੱਤਰ ਭੇਜ ਕੇ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੂੰ ਰਿਵਾਈਜ਼ਡ ਸੈਲਰੀ ਸੈਲਰੀ ਨਾ ਦਿੱਤੀ ਗਈ ਤਾਂ ਸਾਰਾ ਸਟਾਫ 8 ਮਈ ਤੋਂ ਕੋਵਿਡ-19 ਦੀ ਰਿਪੋਰਟਿੰਗ ਦਾ ਕੰਮ ਬੰਦ ਕਰ ਦੇਵੇਗਾ।


author

Shyna

Content Editor

Related News