ਲੁਧਿਆਣਾ 'ਚ ਜੂਨ ਮਹੀਨੇ ਪਹਿਲੀ ਵਾਰ 'ਡੇਂਗੂ' ਨੇ ਦਿੱਤੀ ਦਸਤਕ, ਚਿੰਤਾ 'ਚ ਪਏ ਸਿਹਤ ਅਧਿਕਾਰੀ

Sunday, Jun 12, 2022 - 09:25 AM (IST)

ਲੁਧਿਆਣਾ 'ਚ ਜੂਨ ਮਹੀਨੇ ਪਹਿਲੀ ਵਾਰ 'ਡੇਂਗੂ' ਨੇ ਦਿੱਤੀ ਦਸਤਕ, ਚਿੰਤਾ 'ਚ ਪਏ ਸਿਹਤ ਅਧਿਕਾਰੀ

ਲੁਧਿਆਣਾ (ਜ. ਬ.) : ਮਹਾਨਗਰ 'ਚ ਪਹਿਲੀ ਵਾਰ ਜੂਨ 'ਚ ਡੇਂਗੂ ਨੇ ਦਸਤਕ ਦਿੱਤੀ ਹੈ। ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ 'ਚ 15 ਦੇ ਕਰੀਬ ਮਰੀਜ਼ ਸਾਹਮਣੇ ਆ ਚੁੱਕੇ ਹਨ ਪਰ ਸਿਹਤ ਵਿਭਾਗ ਨੇ ਸਿਰਫ 2 ਦੀ ਪੁਸ਼ਟੀ ਕੀਤੀ ਹੈ। ਜਿਨ੍ਹਾਂ 2 ਮਰੀਜ਼ਾਂ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ, ਉਨ੍ਹਾਂ ਵਿਚੋਂ ਇਕ 65 ਸਾਲਾ ਮਰੀਜ਼ ਹੈ, ਜਦੋਂ ਕਿ ਦੂਜਾ 33 ਸਾਲਾ ਸਰਕਾਰੀ ਡਾਕਟਰ ਦੱਸਿਆ ਜਾਂਦਾ ਹੈ। 7 ਮਰੀਜ਼ ਦਯਾਨੰਦ ਹਸਪਤਾਲ 'ਚ ਰਿਪੋਰਟ ਹੋਏ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਗਰਮੀ ਦਾ ਕਹਿਰ : 10 ਸਾਲਾਂ ਬਾਅਦ ਚੱਲੀ ਸਭ ਤੋਂ ਵੱਧ 'ਲੂ', ਪਾਰਾ 44 ਡਿਗਰੀ ਤੋਂ ਪਾਰ

ਡੇਂਗੂ ਦੇ ਹਮਲੇ ਨਾਲ ਸਿਹਤ ਅਧਿਕਾਰੀ ਚਾਰੋਂ ਖਾਨੇ ਚਿੱਤ ਦਿਖਾਈ ਦਿੰਦੇ ਹਨ ਕਿਉਂਕਿ ਅਜੇ ਡੇਂਗੂ ਖ਼ਿਲਾਫ਼ ਜ਼ੋਰਦਾਰ ਤਿਆਰੀ ਕਰਨੀ ਬਾਕੀ ਹੈ। ਮਾਹਿਰਾਂ ਮੁਤਾਬਕ ਮੀਂਹ ਸ਼ੁਰੂ ਹੋਣ ਤੋਂ ਬਾਅਦ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਸਕਦੀ ਹੈ ਕਿਉਂਕਿ ਮਹਾਨਗਰ 'ਚ ਸੈਂਕੜੇ ਥਾਵਾਂ ’ਤੇ ਡੇਂਗੂ ਦਾ ਲਾਰਵਾ ਮਿਲ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪਿਛਲੇ 12 ਸਾਲਾਂ 'ਚ ਜੂਨ ਮਹੀਨੇ 'ਚ ਡੇਂਗੂ ਦਾ ਲਾਰਵਾ ਨਹੀਂ ਮਿਲਿਆ ਹੈ। ਸਿਹਤ ਵਿਭਾਗ ਵੱਜੋਂ ਜੋ ਅਧੂਰੀਆਂ ਤਿਆਰੀਆਂ ਹੁਣ ਤੱਕ ਕੀਤੀਆਂ ਗਈਆਂ ਹਨ, ਉਨ੍ਹਾਂ 'ਚ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਸ਼ਾਮਲ ਕਰ ਕੇ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਢੁੱਕਵਾਂ ਨਹੀਂ ਦੱਸਿਆ ਜਾਂਦਾ।

ਇਹ ਵੀ ਪੜ੍ਹੋ : ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ 'ਤੇ ਬੈਠੇ ਸਿਆਸੀ ਲੋਕਾਂ ਦੇ ਕਰੀਬੀਆਂ ਨੂੰ CM ਮਾਨ ਦੀ ਚਿਤਾਵਨੀ
ਵੱਧ ਸਕਦੀਆਂ ਹਨ ਲੋਕਾਂ ਦੀਆਂ ਮੁਸ਼ਕਲਾਂ
ਮਾਹਿਰਾਂ ਦਾ ਕਹਿਣਾ ਹੈ ਕਿ ਡੇਂਗੂ ਦੇ ਆਉਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੱਧਣ ਦੇ ਪੂਰੇ ਆਸਾਰ ਹਨ ਕਿਉਂਕਿ ਡੇਂਗੂ ਦਾ ਲਾਰਵਾ ਨਸ਼ਟ ਕਰਨ ਲਈ ਸਿਹਤ ਵਿਭਾਗ ਦੇ ਕੋਲ ਢੁੱਕਵੇਂ ਮੁਲਾਜ਼ਮ ਨਹੀਂ ਹਨ। ਇਸ ਤੋਂ ਇਲਾਵਾ ਫੋਕਲ ਸਪ੍ਰੇਅ ਕਰਨ ਲਈ ਸਪ੍ਰੇਅ ਗੰਨ ਅਤੇ ਦਵਾ ਦੀ ਵੀ ਕਮੀ ਦੱਸੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News