''ਆਪ'' ਦੀ ਡਿਮਾਂਡ, ਸਾਰੇ ਵਿਧਾਇਕਾਂ ਲਈ ਮੰਗੇ 3-3 ਕਰੋੜ (ਵੀਡੀਓ)

05/17/2017 2:39:40 PM

ਚੰਡੀਗੜ੍ਹ— ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕਿ ਸਰਕਾਰ ਸਾਰੇ ਵਿਧਾਇਕਾਂ ਨੂੰ 3-3 ਕਰੋੜ ਰੁਪਏ ਪ੍ਰਤੀ ਸਾਲ ਦੇਵੇ ਤਾਂ ਕਿ ਉਹ ਆਪਣੇ ਹਲਕਿਆਂ ''ਚ ਜ਼ਰੂਰਤ ਅਤੇ ਪਹਿਲ ਦੇ ਆਧਾਰ ''ਤੇ ਵਿਕਾਸ ਕੰਮ ਕਰਵਾ ਸਕਣ ਅਤੇ ਉਨ੍ਹਾਂ ਦੀ ਨਿਗਰਾਨੀ ਕਰ ਸਕਣ। ਵਿਧਾਨ ਸਭਾ ਦੇ ਅਗਲੇ ਸੈਸ਼ਨ ''ਚ ਪਾਰਟੀ ਇਸ ਸਬੰਧ ''ਚ ਪ੍ਰਾਈਵੇਟ ਮੈਂਬਰ ਬਿੱਲ ਲਿਆਏਗੀ। ਮੰਗਲਵਾਰ ਨੂੰ ਪਾਰਟੀ ਨੇਤਾਵਾਂ ਨੇ ਸਪੀਕਰ ਨੂੰ ਇਸ ਸਬੰਧ ''ਚ ਪ੍ਰਤਸਾਵ ਸੌਂਪਿਆ।
ਵਿਰੋਧੀ ਧਿਰ ਦੇ ਨੇਤਾ ਐਚ. ਐਸ ਫੂਲਕਾ ਅਤੇ ਉਪ-ਪ੍ਰਧਾਨ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ''ਚ ਕਿਹਾ ਕਿ ਸਾਰੇ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਸਰਵ-ਸਮੰਤੀ ਨਾਲ ਇਸ ਬਿੱਲ ਨੂੰ ਪਾਸ ਕਰਵਾਉਣ। ਸਰਕਾਰ ਲੋਕਾਂ ਤੋਂ ਲੋਕਲ ਏਰੀਆ ਡਿਵੈਲਪਮੈਂਟ ਫੰਡ ਵਸੂਲ ਰਹੀ ਹੈ ਪਰ ਵਿਧਾਇਕਾਂ ਨੂੰ ਆਪਣੇ ਹਲਕਿਆਂ ''ਚ ਵਿਕਾਸ ਕੰਮਾਂ ਲਈ ਕੋਈ ਆਰਥਿਕ ਮਦਦ ਨਹੀਂ ਦਿੱਤੀ ਜਾਂਦੀ, ਜਦੋਂ ਕਿ ਸੰਸਦ ਮੈਂਬਰਾਂ ਨੂੰ ਕੇਂਦਰ ਸਰਕਾਰ ਉਨ੍ਹਾਂ ਦੇ ਹਲਕਿਆਂ ਲਈ ਸਾਲਾਨਾ ਗ੍ਰਾਂਟ ਦਿੰਦੀ ਹੈ। ਦਿੱਲੀ ''ਚ ਆਪ ਸਰਕਾਰ ਨੇ ਵਿਧਾਇਕਾਂ ਲਈ 4 ਕਰੋੜ ਰੱਖੇ ਹਨ, ਜਿਸ ਨੂੰ ਵਧਾ ਕੇ 14 ਕਰੋੜ ਕਰਨ ਜਾ ਰਹੀ ਹੈ। ਉਸੇ ਤਰਜ ''ਤੇ ਵਿਧਾਇਕਾਂ ਲਈ ਵੀ ਧਨਰਾਸ਼ੀ ਤੈਅ ਹੋਣੀ ਚਾਹੀਦੀ ਹੈ ਕਿਉਂਕੀ, ਕਹਿੜਾ ਕੰਮ ਪਹਿਲਾਂ ਕਰਵਾਉਣਾ ਹੈ, ਇਹ ਵਿਧਾਇਕਾਂ ਨੂੰ ਹੀ ਪਤਾ ਹੁੰਦਾ ਹੈ। 
ਇਸ ਲਈ ਸਾਰੇ ਵਿਧਾਇਕ ਮਿਲ ਕੇ ਇਸ ਬਿੱਲ ਨੂੰ ਪਾਸ ਕਰਵਾਉਣ। ਸਰਕਾਰ ਚਾਹੇ ਤਾਂ ਆਪਣੇ ਵੱਲੋਂ ਇਹ ਬਿੱਲ ਲਿਆ ਸਕਦੀ ਹੈ। ਇਸ ਦੇ ਪਾਸ ਹੋਣ ਨਾਲ ਸਰਕਾਰ ''ਤੇ 350 ਕਰੋੜ ਰੁਪਏ ਦਾ ਬੋਝ ਪਏਗਾ। ਇਸ ਮੌਕੇ ''ਤੇ ਸੁਖਪਾਲ ਖਹਿਰਾ ਦੀ ਗੈਰ ਮੌਜੂਦਗੀ ਨੇ ਆਪ ਨੇਤਾਵਾਂ ਨੂੰ ਅਸਹਿਜ ਬਣਾਇਆ। ਹਾਲਾਂਕਿ ਫੂਲਕਾ ਨੇ ਸਫਾਈ ਦਿੱਤੀ ਕਿ ਖਹਿਰਾ ਪਾਰਟੀ ਦੇ ਨਾਲ ਹੈ। ਸਾਰੇ ਲੋਕ ਉਨ੍ਹਾਂ ਨੂੰ ਮਨਾਉਣਗੇ ਕਿ ਉਹ ਚੀਫ ਵਿਹਪ ਦੇ ਅਹੁਦੇ ''ਤੇ ਬਣੇ ਰਹਿਣ। ਇਸ ਮੌਕੇ ''ਤੇ ਕਈ ਪਾਰਟੀ ਵਿਧਾਇਕ ਮੌਜੂਦ ਸਨ।


Related News