ਕਾਲ ਨੂੰ ਕਾਬੂ ''ਚ ਰੱਖਣ ਵਾਲਾ ਰਾਮ ਰਹੀਮ ਪੁੱਜਾ ਜੇਲ ਤਾਂ ਹਰ ਕਿਸੇ ਨੂੰ ਯਾਦ ਆਉਣ ਲੱਗੇ ਆਪਣੇ ਕੀਤੇ ਕਾਂਡ
Tuesday, Sep 19, 2017 - 08:21 AM (IST)
ਚੰਡੀਗੜ੍ਹ — ਆਪਣੇ ਡੇਰੇ ਦੇ ਹਰ ਦਰਵਾਜ਼ੇ 'ਤੇ ਕਾਲ ਨੂੰ ਬੰਨ੍ਹ ਕੇ ਰੱਖਣ ਵਾਲਾ ਰਾਮ ਰਹੀਮ ਅੱਜ ਜੇਲ 'ਚ ਹੈ। ਸਾਰੀਆਂ ਕੁਦਰਤੀ ਤਾਕਤਾਂ ਦੇ ਮਾਲਕ ਰਾਮ ਰਹੀਮ ਜਦੋਂ ਅਦਾਲਤ ਦੇ ਸਾਹਮਣੇ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਖੜ੍ਹਾ ਹੋਇਆ ਤਾਂ ਉਸਨੂੰ ਦੇਖ ਕੇ ਹਰ ਕਿਸੇ ਨੂੰ ਆਪਣੇ ਪਾਪ ਵੀ ਯਾਦ ਆਉਣ ਲੱਗ ਗਏ ਹਨ, ਉਨ੍ਹਾਂ ਦੇ ਪਾਪ ਵੀ ਕੰਬਣ ਲੱਗ ਗਏ ਹਨ। ਇਸ ਤੋਂ ਬਾਅਦ ਲੋਕ ਅਜੀਬ ਤਰ੍ਹਾਂ ਦੇ ਅੰਧ-ਵਿਸ਼ਵਾਸ 'ਚ ਫੱਸਦੇ ਜਾ ਰਹੇ ਹਨ। ਪੰਜਾਬ 'ਚ ਰਸੂਖਦਾਰ ਜੋਤਸ਼ੀਆਂ ਦੇ ਚੱਕਰਾਂ 'ਚ ਫੱਸ ਗਏ ਹਨ ਅਤੇ ਉਨ੍ਹਾਂ ਦੀ ਸਲਾਹ 'ਤੇ ਜੇਲ ਦੀ ਰੋਟੀ ਖਾ ਰਹੇ ਹਨ। ਭਵਿੱਖ 'ਚ ਜੇਲ ਜਾਣ ਤੋਂ ਡਰ ਕੇ ਲੋਕ ਪੁਲਸ ਵਾਲਿਆਂ ਦੇ ਤਰਲੇ ਕਰਕੇ ਜੇਲ ਦੀ ਰੋਟੀ ਖਾਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਲਈ ਪੁਲਸ ਕਰਮਚਾਰੀਆਂ ਦੇ ਤਰਲੇ ਕਰ ਰਹੇ ਹਨ।
ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੁਲਸ ਕਰਮਚਾਰੀਆਂ ਅਨੁਸਾਰ ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਜੇਲ ਦੀ ਰੋਟੀ ਦੀ ਮੰਗ ਵਧ ਗਈ ਹੈ। ਇਸ ਦੇ ਲਈ ਰਸੂਖਦਾਰ ਆਪਣੇ ਸਿਆਸੀ ਕਨੈਕਸ਼ਨ ਦੀ ਵਰਤੋਂ ਕਰਕੇ ਜੇਲ 'ਚੋਂ ਭੋਜਨ ਮੰਗਵਾਉਣ ਤੋਂ ਵੀ ਨਹੀਂ ਕਤਰਾ ਰਹੇ। ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਪੁਲਸ ਵਾਲੇ ਪਰੇਸ਼ਾਨ ਹੋ ਰਹੇ ਹਨ।
ਕੁਝ ਲੋਕ ਤਾਂ ਇਕ ਵਾਰ ਜੇਲ ਦੇ ਅੰਦਰ ਬੈਠ ਕੇ ਰੋਟੀ ਖਾਣ ਦੀ ਗੱਲ ਕਰ ਰਹੇ ਹਨ। ਭਵਿੱਖ 'ਚ ਜੇਲ ਜਾਣ ਦੇ ਡਰ ਤੋਂ ਖੁਦ ਨੂੰ ਜੇਲ 'ਚ ਬੰਦ ਕਰਨ ਦੀ ਮੰਗ ਵੀ ਕਰ ਰਹੇ ਹਨ। ਇਸ ਲਈ ਕੁਝ ਲੋਕ ਜੇਲ ਦੀ ਮੈਸ ਤੋਂ ਟਿਫਿਨ ਬਾਕਸ ਭਰਵਾ ਕੇ ਆਪਣੇ ਘਰ ਭੋਜਨ ਖਾ ਰਹੇ ਹਨ। ਅੰਮ੍ਰਿਤਸਰ ਜੇਲ ਦੇ ਇਕ ਕਰਮਚਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਲਈ ਐਸਐਸਪੀ ਅਤੇ ਡੀਆਈਜੀ ਰੈਂਕ ਤੱਕ ਦੇ ਅਫਸਰ ਫੋਨ ਕਰਕੇ ਭੋਜਨ ਮੰਗਵਾ ਰਹੇ ਹਨ। ਕਈ ਪੁਲਸ ਕਰਮਚਾਰੀਆਂ ਦੀ ਡਿਊਟੀ ਤੱਕ ਲਗਾ ਦਿੱਤੀ ਗਈ ਹੈ ਅਤੇ ਇਨ੍ਹਾਂ ਨੂੰ ਰਸੂਖ ਵਾਲਿਆਂ ਦੇ ਘਰ ਭੋਜਨ ਪਹੁੰਚਾਉਣਾ ਪੈ ਰਿਹਾ ਹੈ।
ਪੁਲਸ ਅਫਸਰਾਂ ਦੀ ਮੰਨਿਏ ਤਾਂ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਹੈ ਜੋ ਕਿ ਪੁਲਸ ਨੂੰ ਇਸ ਦੀ ਇਜਾਜ਼ਤ ਦੇਵੇ ਕਿ ਉਹ ਲੋਕਾਂ ਨੂੰ ਜੇਲ ਦੇ ਭੋਜਨ ਖਵਾਉਣ। ਪਰ ਇਸ ਦੇ ਬਾਵਜੂਦ ਰਸੂਖਵਾਲੇ ਪੁਲਸ ਦੀਆਂ ਮਿੰਨਤਾ ਕਰਦੇ ਹਨ ਅਤੇ ਮਨ੍ਹਾ ਕਰਨ ਦੇ ਬਾਵਜੂਦ ਸਿਆਸੀ ਰਸੂਖ ਦਾ ਦਬਾਓ ਬਣਾ ਰਹੇ ਹਨ। ਇਸ ਲਈ ਵੱਡੇ ਅਫਸਰਾਂ ਦੇ ਫੋਨ ਆਉਣ 'ਤੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਲੁਧਿਆਣੇ 'ਚ ਵੀ ਇਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂਕਿ ਇਕ ਵੱਡਾ ਵਪਾਰੀ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਇਨ੍ਹਾਂ ਡਰ ਗਿਆ ਕਿ ਉਹ ਜੇਲ ਦੀ ਰੋਟੀ ਖਾਣ ਲਈ ਜੁਗਾੜ ਲਗਾਉਣ ਲੱਗਾ। ਇਸ ਲਈ ਸਿਆਸੀ ਦਬਾਅ ਬਣਾਉਣ ਤੋਂ ਵੀ ਬਾਜ਼ ਨਾ ਆਇਆ। ਸਿਰਫ ਲੁਧਿਆਣਾ ਹੀ ਨਹੀਂ ਪਟਿਆਲਾ, ਅੰਮ੍ਰਿਤਸਰ ਦੇ ਰਸੂਖਦਾਰ ਵੀ ਪੁਲਸ ਤੋਂ ਇਹ ਮੰਗ ਕਰ ਰਹੇ ਹਨ।
