ਦਿੱਲੀ ਧਰਨੇ ’ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸਿਹਤ ਖ਼ਰਾਬ ਹੋਣ ਕਰਕੇ ਰਸਤੇ ’ਚ ਹੋਈ ਮੌਤ, ਲਾਸ਼ ਰੱਖ ਦਿੱਤਾ ਧਰਨਾ
Thursday, Feb 18, 2021 - 05:41 PM (IST)
ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ/ਭਾਟੀਆ) - ਕੇਂਦਰ ਸਰਕਾਰ ਵੱਲੋਂ ਕਿਸਾਨਾਂ ’ਤੇ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਦੀ ਲੜਾਈ ਲੜ ਰਹੇ ਕਿਸਾਨਾਂ ਵੱਲੋਂ ਪਿੰਡਾਂ ਤੋਂ ਵਾਰੋ-ਵਾਰੀ ਜਥੇ ਰਵਾਨਾਂ ਕੀਤੇ ਜਾ ਰਹੇ ਹਨ। ਉਕਤ ਜਥੇ ਵਿੱਚ ਸਰਹੱਦੀ ਹਲਕਾ ਖੇਮਕਰਨ ਪਿੰਡ ਕਲਸ਼ੀਆਂ ਦੇ ਕਿਸਾਨ ਪ੍ਰਤਾਪ ਸਿੰਘ ਪੁੱਤਰ ਸੰਤੋਖ ਸਿੰਘ ਉਮਰ 58 ਸਾਲ ਗਏ ਹੋਏ ਸਨ, ਜਿਨ੍ਹਾਂ ਦੀ ਉਥੇ ਸਿਹਤ ਖ਼ਰਾਬ ਹੋ ਗਈ। ਸਿਹਤ ਵਿਗੜਨ ’ਤੇ ਉਨ੍ਹਾਂ ਨੂੰ ਘਰ ਵਾਪਸ ਲਿਆਂਦਾ ਜਾ ਰਿਹਾ ਸੀ ਕਿ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਕਿਸਾਨ ਦੀ ਮੌਤ ’ਤੇ ਪਰਿਵਾਰਕ ਮੈਬਰਾਂ ਸਣੇ ਕਿਸਾਨ ਆਗੂਆਂ ਨੇ ਬੀਤੀ ਰਾਤ ਥਾਣਾ ਭਿੱਖੀਵਿੰਡ ਵਿਖੇ ਪਹੁੰਚ ਕੇ ਇਕ ਦਰਖ਼ਾਸਤ ਦਿੱਤੀ, ਜਿਸ ਦੇ ਤਹਿਤ 174 ਦੀ ਕਰਵਾਈ ਕੀਤੀ ਜਾਵੇ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ
ਥਾਣਾ ਮੁਖੀ ਨੇ ਇਸ ਸਬੰਧ ’ਚ ਜਦੋਂ ਕਾਰਵਾਈ ਕਰਨ ਤੋਂ ਨਾ ਕਰ ਦਿੱਤੀ ਤਾਂ ਕਿਸਾਨ ਦੀ ਲਾਸ਼ ਨੂੰ ਭਿੱਖੀਵਿੰਡ ਦੇ ਮੇਨ ਚੌਂਕ ’ਚ ਰੱਖਕੇ ਪਰਿਵਾਰਕ ਮੈਂਬਰਾਂ ਨੇ ਸਾਰੀ ਰਾਤ ਅਤੇ ਅੱਜ ਦੇ ਇਕ ਵਜੇ ਤੱਕ ਰੋਸ ਧਰਨਾ ਦਿੱਤਾ। ਧਰਨੇ ਕਾਰਨ ਜਿਥੇ ਮੇਨ ਚੌਂਕ ਪੂਰੀ ਤਰ੍ਹਾਂ ਬੰਦ ਸੀ, ਉਥੇ ਹੀ ਕਿਸਾਨਾਂ ਦੀ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਵਲੋਂ ਕੋਈ ਸਾਰ ਨਹੀਂ ਲਈ ਗਈ। ਇਸ ਮੌਕੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਕਿਸਾਨਾਂ ਵਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ।
ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ: BSF ਦੇ ਜਵਾਨਾਂ ਨੇ ਪਾਕਿ ਤਸਕਰਾਂ ਨੂੰ ਭਜਾਉਣ ਲਈ ਕੀਤੀ ਗੋਲੀਬਾਰੀ, ਹੱਥ ਲੱਗੀ ਕਰੋੜਾਂ ਦੀ ਹੈਰੋਇਨ
ਮ੍ਰਿਤਕ ਕਿਸਾਨ ਦੇ ਭਤੀਜੇ ਗੁਰਭੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰਤਾਪ ਸਿੰਘ ਪਹਿਲਾਂ ਵੀ ਧਰਨੇ ’ਤੇ 20 ਦਿਨ ਲਗਾਕੇ ਵਾਪਸ ਆਇਆ ਸੀ ਅਤੇ ਹੁਣ ਫਿਰ 13 ਫਰਵਰੀ ਨੂੰ ਦਿੱਲੀ ਧਰਨੇ ਵਿਚ ਸ਼ਾਮਲ ਹੋਣ ਲਈ ਗਏ ਹੋਏ ਸੀ। ਦਿੱਲੀ ਧਰਨੇ ਵਿਚ ਜਦ ਪ੍ਰਤਾਪ ਸਿੰਘ ਦੀ ਸਿਹਤ ਖ਼ਰਾਬ ਹੋ ਗਈ ਤਾਂ ਪਿੰਡ ਦੀ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰਧਾਨ ਤਰਸੇਮ ਸਿੰਘ ਉਸ ਨੂੰ ਨਾਲ ਲੈ ਕੇ ਬੱਸ ਰਾਹੀਂ ਵਾਪਸ ਆ ਗਿਆ। ਅਸੀਂ ਉਨ੍ਹਾਂ ਨੂੰ ਪੱਟੀ ਤੋਂ ਕਾਰ ਵਿਚ ਲੈ ਕੇ ਆ ਰਹੇ ਸੀ ਕਿ ਪਿੰਡ ਨੇੜੇ ਪੁੱਜਣ ’ਤੇ ਸਿਹਾਤ ਖ਼ਰਾਬ ਹੋਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਘਰ ‘ਚ ਹਮੇਸ਼ਾ ਰਹਿੰਦਾ ਹੈ ਕਲੇਸ਼ ਤਾਂ ਜ਼ਰੂਰ ਕਰੋ ਇਹ ਉਪਾਅ, ਆਉਣਗੀਆਂ ਖੁਸ਼ੀਆਂ
ਕਿਸਾਨ ਆਗੂ ਤਰਸੇਮ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਜਦੋਂ ਥਾਣਾ ਭਿੱਖੀਵਿੰਡ ਵਿਖੇ 174 ਦੀ ਕਾਰਵਾਈ ਕਰਵਾਉਣ ਪੁੱਜੇ ਤਾਂ ਪੁਲਸ ਨੇ ਜਵਾਬ ਦੇ ਦਿੱਤਾ ਕਿ ਕਰਵਾਈ ਨਹੀਂ ਹੋਵੇਗੀ, ਜਿਸ ਦੇ ਰੋਸ ਵਜੋਂ ਅਸੀਂ ਇਹ ਧਰਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਬਿਆਨ ਕੁਝ ਹੁੰਦੇ ਹਨ ਤੇ ਅਧਿਕਾਰੀ ਕੁਝ ਕਰ ਰਹੇ ਹਨ। ਧਰਨੇ ਨੂੰ ਖ਼ਤਮ ਕਰਨ ਲਈ ਜਦੋਂ ਐੱਸ.ਡੀ.ਐੱਮ ਰਜੇਸ਼ ਸ਼ਰਮਾ ਪੁੱਜੇ ਤਾਂ ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਦੀ ਹਦਾਇਤ ਅਨੁਸਾਰ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਅਤੇ ਇਕ ਪਰਿਵਾਰ ਦੇ ਮੈਂਬਰ ਨੂੰ ਨੌਂਕਰੀ ਦੇਣ ਲਈ ਉਹ ਸਰਕਾਰ ਨੂੰ ਰਿਪੋਰਟ ਭੇਜਣਗੇ। ਇਸ ਵਿਸ਼ਵਾਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਖ਼ਤਮ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਤੋਂ ਪਰੇਸ਼ਾਨ ਨੌਜਵਾਨ ਵਲੋਂ ਖੁਦਕੁਸ਼ੀ, ਸੁਸਾਈਡ ਨੋਟ ’ਚ ਕਹੀ ਇਹ ਗੱਲ