ਦਿੱਲੀ ਨੂੰ ਚਿਕਨਗੁਨੀਆ ਤੇ ਡੇਂਗੂ ਤੋਂ ਬਚਾਏਗੀ ''ਖਾਲਸਾ ਏਡ''

09/24/2016 7:10:49 PM

ਜਲੰਧਰ (ਰਮਨਦੀਪ ਸੋਢੀ) — ਸੰਸਾਰ ''ਚ ਜਿੱਥੇ ਵੀ ਮੁਸੀਬਤ ਆਉਂਦੀ ਹੈ ਖਾਲਸਾ ਏਡ ਸੰਸਥਾ ਦੀ ਟੀਮ ਉਥੇ ਮਦਦ ਲਈ ਪਹੁੰਚ ਜਾਂਦੀ ਹੈ ਅਤੇ ਬਿਨਾਂ ਭੇਦ-ਭਾਵ ਦੇ ਲੋਕਾਂ ਦੀ ਸੇਵਾ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ। ਅੱਜ ਖਾਲਸਾ ਏਡ ਦੀ ਟੀਮ ਦਾ ਨਾਂ ਪੂਰੇ ਵਿਸ਼ਵ ''ਚ ਮਸ਼ਹੂਰ ਹੋ ਚੁੱਕਾ ਹੈ ਕਿਉਂਕਿ ਜਿੱਥੇ ਸਰਕਾਰ ਜਾਂ ਸਰਕਾਰ ਦੇ ਨੁਮਾਇੰਦੇ ਮਦਦ ਪਹੁੰਚਾਉਣ ''ਚ ਕਾਮਯਾਬ ਨਹੀਂ ਹੁੰਦੇ, ਉਥੇ ਖਾਲਸਾ ਏਡ ਦੀ ਟੀਮ ਮਦਦ ਪਹੁੰਚਾਉਣ ''ਚ ਕਾਮਯਾਬ ਵੀ ਹੁੰਦੀ ਹੈ ਅਤੇ ਉਥੋਂ ਦੇ ਲੋਕਾਂ ਦੇ ਦਿਲਾਂ ''ਚ ਆਪਣੀ ਛਾਪ ਛੱਡਣ ਵਿਚ ਵੀ ਕਾਮਯਾਬ ਹੋ ਜਾਂਦੀ ਹੈ।
ਇਸੇ ਤਰ੍ਹਾਂ ਹੁਣ ਜਦੋਂ ਦਿੱਲੀ ''ਤੇ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਖਤਰਨਾਕ ਬੀਮਾਰੀਆਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ, ਉਥੇ ਹੀ ਖਾਲਸਾ ਏਡ ਦੀ ਟੀਮ ਉਥੇ ਪਹੁੰਚ ਕੇ ਲੋਕਾਂ ਦੀ ਮਦਦ ਕਰ ਰਹੀ ਹੈ। ਇਸ ਬੀਮਾਰੀ ਕਾਰਨ ਦਿੱਲੀ ''ਚ ਹੁਣ ਤੱਕ 30 ਮੌਤਾਂ ਹੋ ਚੁੱਕੀਆਂ ਹਨ ਅਤੇ ਲਗਾਤਾਰ ਇਸ ਬੀਮਾਰੀ ਕਾਰਨ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸ ਨੂੰ ਦੇਖਦੇ ਹੋਏ ਖਾਲਸਾ ਏਡ ਦੀ ਟੀਮ ਮਦਦ ਲਈ ਅੱਗੇ ਆਈ ਹੈ ਅਤੇ ਖਾਲਸਾ ਏਡ ਦੀ ਟੀਮ ਵਲੋਂ ਦਿੱਲੀ ਦੀਆਂ ਗਲੀਆਂ-ਨਾਲੀਆਂ ''ਚ ਜਾ ਕੇ ਮੱਛਰ ਮਾਰ ਸਪਰੇਅ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਘਰਾਂ ''ਚ ਸਪਰੇਅ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਜੋ ਮੱਛਰ ਦਾ ਦਿੱਲੀ ''ਚੋਂ ਪੂਰੀ ਤਰ੍ਹਾਂ ਖਾਤਮਾ ਕੀਤਾ ਜਾ ਸਕੇ। ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਜਲੰਧਰ ਵੀ ਇਨ੍ਹਾਂ ਮਾਰੂ ਬੀਮਾਰੀਆਂ ਦੀ ਚਪੇਟ ਹੇਠ ਹੈ ਜਿਸ ਦੇ ਮੱਦੇਨਜ਼ਰ ਖਾਲਸਾ ਏਡ ਦੇ ਵਾਲੰਟੀਅਰਾਂ ਵਲੋਂ ਜਲਦ ਹੀ ਜਲੰਧਰ ''ਚ ਵੀ ਸਪਰੇਅ ਦਾ ਛਿੜਕਾਅ ਕੀਤਾ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਖਾਲਸਾ ਏਡ ਦੀ ਟੀਮ ਨੇ ਪਹਿਲਾਂ ਵੀ ਕਈ ਥਾਈਂ ਮਦਦ ਪਹੁੰਚਾ ਚੁੱਕੀ ਹੈ, ਜਿਵੇਂ ਕਿ ਹੁਣ ਪਿੱਛੇ ਜਿਹੇ ਲਾਤੂਰ ਵਿਖੇ ਪਾਣੀ ਦੇ ਸੰਕਟ ਕਾਰਨ ਲੋਕ ਥਿਆਏ ਮਰ ਰਹੇ ਸਨ ਅਤੇ ਕਿਧਰੋਂ ਵੀ ਮਦਦ ਨਹੀਂ ਮਿਲ ਰਹੀ ਸੀ। ਖਾਲਸਾ ਏਡ ਦੀ ਟੀਮ ਵਲੋਂ ਉਥੋਂ ਦੇ ਵਾਸੀਆਂ ਲਈ ਪਾਣੀ ਮੁਹੱਈਆ ਕਰਵਾਇਆ ਗਿਆ ਸੀ।


Related News