ਸੰਸਦ ’ਚ ਪੰਜਾਬੀਆਂ ਦੇ ਅਕਸ ਨੂੰ ਖਰਾਬ ਕਰਨ ’ਤੇ ਮਾਨ ਮੰਗੇ ਮੁਆਫੀ : ਤਰੁਣ ਚੁੱਘ (ਵੀਡੀਓ)
Wednesday, Dec 04, 2019 - 04:32 PM (IST)
ਦਿੱਲੀ (ਕਾਂਸਲ) - ਭਾਜਪਾ ਆਗੂ ਤਰੁਣ ਚੁੱਘ ਨੇ ਦੇਸ਼ ਦੀ ਸਭ ਤੋਂ ਵੱਡੀ ਸੰਸਦ ’ਚ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਵਲੋਂ ਪੇਸ਼ ਕੀਤੇ ਗਏ ਵਿਵਹਾਰ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਹੀ ਪਾਰਟੀ ਦੇ ਕਈ ਆਗੂ ਉਸ ’ਤੇ ਸ਼ਰਾਬ ਪੀ ਕੇ ਸੰਸਦ ’ਚ ਆਉਣ ਦੀਆਂ ਗੱਲਾਂ ਕਰਦੇ ਹਨ। ਭਗਵੰਤ ਮਾਨ ਦੇ ਵਿਵਹਾਰ ਦੀ, ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਪੰਜਾਬ ਦੇ ਅਕਸ ਨੂੰ ਗਲਤ ਬਿਆਨ ਕਰ ਰਹੀ ਹੈ। ਤਰੁਣ ਚੁੱਘ ਨੇ ਕਿਹਾ ਕਿ ਮਾਨ ਦਾ ਇਹ ਵਿਵਹਾਰ ਜਿੱਥੇ ਪਾਰਲੀਮੈਂਟ ਦੀ ਮਰੀਆਦਾ ਨੂੰ ਤੋੜ ਰਿਹਾ ਹੈ, ਉਥੇ ਹੀ ਉਹ ਪੰਜਾਬੀਆਂ ਦੇ ਅਕਸ ਨੂੰ ਵੀ ਖਰਾਬ ਕਰ ਰਹੇ ਹਨ। ਇਸੇ ਕਾਰਨ ਤਰੁਣ ਚੁੱਘ ਨੇ ਭਗਵੰਤ ਮਾਨ ਨੂੰ ਦੇਸ਼ ਦੀ ਸਦਨ ਤੋਂ ਮੁਆਫੀ ਮੰਗਣ ਦੀ ਬੇਨਤੀ ਕੀਤੀ ਹੈ।
ਦੱਸ ਦੇਈਏ ਕਿ ਭਗਵੰਤ ਦੀ ਸੰਸਦ ’ਚ ਬੋਲਦੇ ਹੋਏ ਜੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਸ਼ੱਤ ਜਤਾਇਆ ਜਾ ਰਿਹਾ ਹੈ ਕਿ ਉਹ ਸ਼ਰਾਬ ਪੀ ਕੇ ਆਏ ਸਨ। ਭਗਵੰਤ ਮਾਨ ਸ਼ਰਾਬ ਪੀ ਕੇ ਆਏ ਸਨ, ਜਾ ਨਹੀਂ, ਇਸ ਦੇ ਬਾਰੇ ਅਜੇ ਤੱਕ ਕੁਝ ਸਪੱਸ਼ਟ ਨਹੀਂ ਹੋ ਸਕਿਆ। ਵੀਡੀਓ ’ਚ ਭਗਵੰਤ ਮਾਨ ਨੇ ਕਿਹਾ ਕਿ ਉਹ ਆਪਣੀ ਇੱਜ਼ਤ ਬਹੁਤ ਕਰਦੇ ਹਨ। ਮੈਂ ਆਪਣੇ ਆਪ ਨੂੰ ‘ਮਾਨ ਸਾਹਿਬ’ ਕਹਿ ਕੇ ਬੁਲਾਉਂਦਾ ਹਾਂ। ਜੇਕਰ ਮੈਂ ਆਪਣੇ ਆਪ ਨੂੰ ‘ਮਾਨ ਸਾਹਿਬ’ ਨਹੀਂ ਕਹਾਂਗਾ ਤਾਂ ਫਿਰ ਮੈਨੂੰ ਇਸ ਨਾਂ ਤੋਂ ਕੋਣ ਬੁਲਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਢੇ 7 ਹਜ਼ਾਰ ਕਰੋੜ ਰੁਪਏ ਉਥੇ ਖਰਚ ਕਰ ਦਿੱਤੇ, ਜਿਥੇ ਪਿਛਲੇ 70 ਸਾਲਾ ਤੋਂ ਪਾਣੀ ਨਹੀਂ ਪੁੱਜਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਤਾਂ ਕੁਝ ਸਾਲ ਪਹਿਲਾਂ ਹੀ ਆਈ ਹੈ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਅਤੇ ਪ੍ਰਾਇਵੇਟ ਸਕੂਲਾਂ ’ਚ ਹੋਣ ਵਾਲੀ ਪੜ੍ਹਾਈ, ਇਸ ਤਰ੍ਹਾਂ ਦੀ ਕਰ ਦਿੱਤੀ ਕਿ ਇਕ ਜੱਜ ਦਾ ਪੁੱਤਰ, ਇਕ ਡੀ.ਸੀ. ਦਾ ਪੁੱਤਰ ਅਤੇ ਇਕ ਰਿਕਸ਼ੇ ਵਾਲੇ ਦਾ ਪੁੱਤਰ ਤਿੰਨੋ ਜਾਣੇ ਇਕੋਂ ਬੈਂਚ ’ਤੇ ਬੈਠ ਕੇ ਪੜ੍ਹਾਈ ਕਰਦੇ ਹਨ। ਕੇਜਰੀਵਾਲ ਨੇ ਉਹ ਕੰਮ ਕੀਤੇ ਹਨ, ਜੋ ਕਿਸੇ ਨੇ ਅੱਜ ਤੱਕ ਨਹੀਂ ਕਿਤੇ। ਉਨ੍ਹਾਂ ਕਿਹਾ ਕਿ ਦਿੱਲੀ ’ਤੇ ਅਗਲੀ ਵਾਰ ਵੀ ਆਮ ਆਪਦੀ ਪਾਰਟੀ ਦੀ ਸਰਕਾਰ ਹੀ ਰਹੇਗੀ।