ਦਿਓਰ ਨੇ ਭਰਜਾਈ ਨੂੰ ਦਾਤਰ ਮਾਰ ਕੇ ਕੀਤਾ ਜ਼ਖਮੀ

Friday, Feb 23, 2018 - 05:22 PM (IST)

ਦਿਓਰ ਨੇ ਭਰਜਾਈ ਨੂੰ ਦਾਤਰ ਮਾਰ ਕੇ ਕੀਤਾ ਜ਼ਖਮੀ

ਬਟਾਲਾ (ਸੈਂਡੀ) - ਸ਼ੁੱਕਰਵਾਰ ਪਿੰਡ ਦੀਵਾਨੀਵਾਲ ਵਿਖੇ ਦਿਓਰ ਵੱਲੋਂ ਆਪਣੀ ਭਰਜਾਈ ਦੇ ਸਿਰ 'ਚ ਦਾਤਰ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦਾ ਸਮਾਚਾਰ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਬਲਜੀਤ ਕੌਰ ਪਤਨੀ ਕੇਵਲ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਹਵੇਲੀ 'ਚ ਪਸ਼ੂਆਂ ਨੂੰ ਚਾਰਾ ਪਾਉਣ ਗਈ ਸੀ, ਉਥੇ ਮੌਜੂਦ ਮੇਰਾ ਦਿਓਰ ਬਿਨ੍ਹਾਂ ਕਿਸੇ ਗੱਲ ਤੋਂ ਲੜਾਈ-ਝਗੜਾ ਕਰਨ ਲੱਗਾ। ਇਸੇ ਦੌਰਾਨ ਉਸ ਨੇ ਮੇਰੇ ਸਿਰ 'ਚ ਦਾਤਰ ਮਾਰ ਕੇ ਮੈਨੂੰ ਜ਼ਖਮੀ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਮੈਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।


Related News