ਅੰਮ੍ਰਿਤਸਰ ਦੇ ਨੌਜਵਾਨ ਨੇ ਦੀਪਵੀਰ ਲਈ ਤਿਆਰ ਕੀਤਾ ਸ਼ਾਨਦਾਰ ਤੋਹਫਾ (ਵੀਡੀਓ)

Thursday, Nov 15, 2018 - 12:21 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਬਾਲੀਵੁੱਡ ਦੇ ਖੂਬਸੂਰਤ ਜੋੜੇ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਹਰ ਪਾਸੇ ਇਸ ਵਿਆਹ ਦੇ ਚਰਚੇ ਸਨ। ਦੀਪਵੀਰ ਦੇ ਖਾਸ ਮੌਕੇ ਲਈ ਪੰਜਾਬ ਦੇ ਕਲਾਕਾਰ ਨੇ ਇਕ ਸ਼ਾਨਦਾਰ ਤੋਹਫਾ ਤਿਆਰ ਕੀਤਾ ਹੈ। 

ਜਾਣਕਾਰੀ ਮੁਤਾਬਕ ਪੇਂਟਰ ਜਗਜੀਤ ਸਿੰਘ ਰੂਬਲ ਨੇ ਦੀਪਵੀਰ ਦੀ ਤਸਵੀਰ ਬਣਾਈ ਹੈ, ਜਿਸ ਨੂੰ ਉਹ ਇਸ ਜੋੜੇ ਨੂੰ ਭੇਂਟ ਕਰਨਾ ਚਾਹੁੰਦੇ ਹਨ। ਦੀਪਵੀਰ ਦੀ ਪੇਂਟਿੰਗ ਬਣਾਉਣ 'ਚ ਉਸ ਨੂੰ 10 ਦਿਨਾਂ ਦਾ ਸਮਾਂ ਲੱਗਾ। ਰੂਬਲ ਬਚਪਨ ਤੋਂ ਪੇਂਟਿੰਗ ਬਣਾਉਣ ਦਾ ਸ਼ੌਂਕੀਨ ਹੈ। ਉਹ ਕਈ ਹਸਤੀਆਂ ਦੀਆਂ ਖੂਬਸੂਰਤ ਪੇਂਟਿੰਗਾਂ ਬਣਾ ਚੁੱਕਾ ਹੈ। ਆਪਣੀ ਇਸ ਕਲਾ ਦੇ ਸਿਰ 'ਤੇ ਰੂਬਲ ਗਿੰਨੀਜ਼ ਬੁੱਕ ਆਫ ਰਿਕਾਰਡ 'ਚ ਵੀ ਨਾਂ ਦਰਜ ਕਰਵਾ ਚੁੱਕਾ ਹੈ ਤੇ ਹੁਣ ਉਸ ਦਾ ਸੁਪਨਾ ਹਾਲੀਵੁੱਡ ਸਟਾਰਾਂ ਦੀ ਪੇਂਟਿੰਗ ਪ੍ਰਦਰਸ਼ਨੀ ਲਗਾਉਣਾ ਹੈ। 


author

Baljeet Kaur

Content Editor

Related News