ਮੋਹਾਲੀ ਆਰਪੀਜੀ ਹਮਲਾ: NIA ਨੂੰ ਮਿਲੀ ਵੱਡੀ ਸਫ਼ਲਤਾ, ਦੀਪਕ ਰੰਗਾ ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ

01/25/2023 7:24:55 PM

ਚੰਡੀਗੜ੍ਹ (ਵੈੱਬ ਡੈਸਕ, ਰਮਨਜੀਤ ਸਿੰਘ): ਬੀਤੇ ਸਾਲ ਮੋਹਾਲੀ ਸਥਿਤ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਆਰ.ਪੀ.ਜੀ. ਹਮਲੇ ਦੇ ਮੁਲਜ਼ਮ ਦੀਪਕ ਰੰਗਾ ਨੂੰ NIA ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਗ੍ਰਿਫ਼ਤਾਰੀ ਨੇਪਾਲ ਬਾਰਡਰ ਤੋਂ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਨਸ਼ੇ ਨੇ ਉਜਾੜੀ ਬਜ਼ੁਰਗ ਮਾਂ ਦੀ ਕੁੱਖ, ਇਕ-ਇਕ ਕਰ ਕੇ ਤਿੰਨ ਪੁੱਤਰਾਂ ਦੀ ਓਵਰਡੋਜ਼ ਕਾਰਨ ਹੋਈ ਮੌਤ

PunjabKesari

ਜਾਣਕਾਰੀ ਮੁਤਾਬਕ ਮੋਹਾਲੀ ਸਥਿਤ ਪੰਜਾਬ ਪੁਲਸ ਦੇ ਖੁਫ਼ੀਆ ਮੁੱਖ ਦਫ਼ਤਰ ’ਤੇ ਪਿਛਲੇ ਸਾਲ ਮਈ ਵਿਚ ਹੋਏ ਰਾਕੇਟ ਪ੍ਰੋਪੇਲਡ ਗ੍ਰੇਨੇਡ ਹਮਲੇ ਦੇ ਮੁੱਖ ਹਮਲਾਵਰ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਉਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਉਹ ਮੂਲ ਤੌਰ ’ਤੇ ਹਰਿਆਣਾ ਦੇ ਝੱਜਰ ਜ਼ਿਲੇ ਦਾ ਰਹਿਣ ਵਾਲਾ ਹੈ, ਪਰ ਹਮਲੇ ਦੇ ਤੁਰੰਤ ਬਾਅਦ ਤੋਂ ਹੀ ਗ੍ਰਿਫ਼ਤਾਰੀ ਤੋਂ ਬਚਣ ਲਈ ਲੁਕ ਕੇ ਰਹਿ ਰਿਹਾ ਸੀ। ਐੱਨ.ਆਈ.ਏ. ਵਲੋਂ ਉਕਤ ਆਤੰਕ ਮੁਲਜ਼ਮ ਦੀ ਪਹਿਚਾਣ ਦੀਪਕ ਰੰਗਾ ਦੇ ਤੌਰ ’ਤੇ ਦੱਸੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਤੇ ਬੀਬੀ ਜਗੀਰ ਕੌਰ ਨੇ ਮਰਹੂਮ MP ਚੌਧਰੀ ਦੇ ਪਰਿਵਾਰ ਨਾਲ ਵੰਡਾਇਆ ਦੁੱਖ

ਨੈਸ਼ਨਲ ਇੰਟੈਲੀਜੈਂਸ ਏਜੰਸੀ (ਐੱਨ.ਆਈ.ਏ.) ਮੁਤਾਬਿਕ ਹਰਿਆਣਾ ਦੇ ਝੱਜਰ ਜਿਲੇ ਦੇ ਸੁਰਕਪੁਰ ਨਿਵਾਸੀ ਦੀਪਕ ਰੰਗਾ ਨੂੰ ਬੁੱਧਵਾਰ ਸਵੇਰੇ ਗੋਰਖਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੀਪਕ ਰੰਗਾ ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ ਤੋਂ ਬਾਅਦ ਤੋਂ ਹੀ ਫਰਾਰ ਸੀ ਅਤੇ ਵੱਖ-ਵੱਖ ਜਗ੍ਹਾਵਾਂ ’ਤੇ ਲੁਕਦਾ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਨਹਿਰ 'ਚੋਂ ਨਿਕਲੀ ਨੌਜਵਾਨ ਦੀ ਮੋਟਰਸਾਈਕਲ ਨਾਲ ਬੰਨ੍ਹੀ ਹੋਈ ਲਾਸ਼, ਕੈਨੇਡਾ ਰਹਿੰਦੀ ਪਤਨੀ ਸਣੇ 4 ਖ਼ਿਲਾਫ਼ ਕੇਸ ਦਰਜ

ਜਾਣਕਾਰੀ ਮੁਤਾਬਿਕ ਰੰਗਾ ਕੈਨੇਡਾ ਵਿਚ ਰਹਿ ਰਹੇ ਅੱਤਵਾਦੀ ਲਖਬੀਰ ਸਿੰਘ ਉਰਫ਼ ਲਖਬੀਰ ਲੰਡਾ ਅਤੇ ਪਾਕਿਸਤਾਨ ਵਿਚ ਰਹਿ ਰਹੇ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦਾ ਕਰੀਬੀ ਸਾਥੀ ਹੈ। ਮਈ, 2022 ਵਿਚ ਹੋਏ ਆਰ.ਪੀ.ਜੀ. ਹਮਲੇ ਤੋਂ ਇਲਾਵਾ ਰੰਗਾ ਹੱਤਿਆਵਾਂ ਸਮੇਤ ਕਈ ਹੋਰ ਅੱਤਵਾਦੀ ਅਤੇ ਆਪਰਾਧਿਕ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਜੈਨੀ ਜੌਹਲ ਨੇ ਅਰਜਨ ਢਿੱਲੋਂ ਬਾਰੇ ਬਿਆਨ ਲਈ ਮੰਗੀ ਮੁਆਫ਼ੀ, "Emotional ਹੋ ਕੇ ਵਰਤੀ ਗਈ ਗ਼ਲਤ ਸ਼ਬਦਾਵਲੀ"

ਐੱਨ.ਆਈ.ਏ. ਅਧਿਕਾਰੀਆਂ ਮੁਤਾਬਿਕ ਦੀਪਕ ਰੰਗਾ ਨੂੰ ਲਖਬੀਰ ਅਤੇ ਹਰਵਿੰਦਰ ਵਲੋਂ ਆਤੰਕ ਲਈ ਫੰਡਿੰਗ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀ ਸਥਾਨਕ ਮਦਦ ਲਗਾਤਾਰ ਉਪਲੱਬਧ ਕਰਵਾਈ ਜਾ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ - ਨਸ਼ੇ ਨੇ ਉਜਾੜੀ ਬਜ਼ੁਰਗ ਮਾਂ ਦੀ ਕੁੱਖ, ਇਕ-ਇਕ ਕਰ ਕੇ ਤਿੰਨ ਪੁੱਤਰਾਂ ਦੀ ਓਵਰਡੋਜ਼ ਕਾਰਨ ਹੋਈ ਮੌਤ

ਧਿਆਨ ਰਹੇ ਕਿ ਪੰਜਾਬ ਵਿਚ ਚੁਨਿੰਦਾ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹੱਤਿਆ ਕਰਨ ਅਤੇ ਹਿੰਸਕ ਆਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਤੰਕੀ ਸੰਗਠਨਾਂ ਅਤੇ ਆਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਅਨਸਰਾਂ ਵਿਚ ਗਠਜੋੜ ਦਾ ਪਤਾ ਲੱਗਣ ’ਤੇ ਐੱਨ.ਆਈ.ਏ. ਨੇ ਪਿਛਲੇ ਸਾਲ 20 ਸਤੰਬਰ ਨੂੰ ਮਾਮਲਾ ਦਰਜ ਕੀਤਾ ਸੀ। ਪੰਜਾਬ ਪੁਲਸ ਇਸ ਤੋਂ ਪਹਿਲਾਂ ਇਸ ਕੇਸ ਵਿਚ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿਚ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਚੜ੍ਹਤ ਸਿੰਘ ਵੀ ਸ਼ਾਮਲ ਹੈ। ਚੜ੍ਹਤ ਸਿੰਘ ਅਤੇ ਇਕ ਨਬਾਲਿਗ ਤੋਂ ਇਲਾਵਾ ਇਸ ਮਾਮਲੇ ਵਿਚ ਪਹਿਲਾਂ ਮੁਲਜ਼ਮਾਂ ਨਿਸ਼ਾਨ ਸਿੰਘ, ਜਗਦੀਪ ਸਿੰਘ, ਬਲਜਿੰਦਰ ਸਿੰਘ ਰੈਂਬੋ, ਕੰਵਰਜੀਤ ਸਿੰਘ ਬਾਠ, ਅਨੰਤਦੀਪ ਸਿੰਘ ਸੋਨੂ, ਬਲਜੀਤ ਕੌਰ ਸੁੱਖੀ ਅਤੇ ਲਵਪ੍ਰੀਤ ਸਿੰਘ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News