ਕੁੱਟਮਾਰ ਤੇ ਜ਼ਹਿਰੀਲੀ ਦਵਾਈ ਖਾਣ ਨਾਲ ਵਿਅਕਤੀ ਦੀ ਮੌਤ, ਪਰਿਵਾਰ ਨੇ ਲਾਏ ਵੱਡੇ ਦੋਸ਼

Friday, Mar 24, 2023 - 03:10 AM (IST)

ਕੁੱਟਮਾਰ ਤੇ ਜ਼ਹਿਰੀਲੀ ਦਵਾਈ ਖਾਣ ਨਾਲ ਵਿਅਕਤੀ ਦੀ ਮੌਤ, ਪਰਿਵਾਰ ਨੇ ਲਾਏ ਵੱਡੇ ਦੋਸ਼

ਮਲੋਟ (ਸ਼ਾਮ ਜੁਨੇਜਾ) : ਮਲੋਟ ਵਿਖੇ ਮਾਮੂਲੀ ਵਿਵਾਦ ਤੋਂ ਬਾਅਦ ਇਕ ਵਿਅਕਤੀ ਦੀ ਕੁੱਟਮਾਰ ਅਤੇ ਜ਼ਹਿਰੀਲੀ ਵਸਤੂ ਨਿਗਲਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਇਕ ਫੈਕਟਰੀ ਮਾਲਕ ਦੇ ਲੜਕੇ ਤੇ ਉਸ ਦੇ ਦੋਸਤ ਨੇ ਘਰੋਂ ਜਬਰੀ ਚੁੱਕ  ਸੁਨੀਲ ਕੁਮਾਰ ਦੀ ਕੁੱਟਮਾਰ ਕੀਤੀ ਅਤੇ ਆਪਣੀ ਫੈਕਟਰੀ  ਲਿਜਾ ਕੇ ਜ਼ਹਿਰੀਲੀ ਵਸਤੂ ਖੁਆ ਦਿੱਤੀ, ਜਿਸ ਕਰ ਕੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਸਵੰਤ ਕੁਮਾਰ ਵਾਸੀ ਮਲੋਟ ਨੇ ਦੱਸਿਆ ਕਿ ਉਸ ਦਾ ਭਰਾ ਸੁਨੀਲ ਕੁਮਾਰ ਪੁੱਤਰ ਸਰਦਾਰਾ ਰਾਮ ਮਹਾਵਰ ਲੇਬਰ ਦਾ ਕੰਮ ਕਰਦਾ ਹੈ। ਉਸ ਨੇ ਇਕ ਕੂਲਰ ਫੈਕਟਰੀ ਵਾਲੇ ਦੀ ਕੋਈ ਪੁਰਾਣੀ ਇਮਾਰਤ ਢਾਹੁਣ ਦਾ ਠੇਕਾ ਲਿਆ ਸੀ, ਜਿਸ ਦਾ ਥੋੜ੍ਹਾ ਕੰਮ ਬਾਕੀ ਰਹਿੰਦਾ ਸੀ। ਕੱਲ੍ਹ ਦੁਪਹਿਰ 12 ਵਜੇ ਮੁਨੀਸ਼ ਕੁਮਾਰ ਬਾਂਸਲ ਪੁੱਤਰ ਰਾਜ ਕੁਮਾਰ ਅਤੇ ਸੁਨੀਲ ਕੁਮਾਰ ਮੋਂਟੀ ਧਮੀਜਾ ਉਸ ਦੇ ਘਰ ਆਏ ਅਤੇ ਮੇਰੇ ਭਰਾ ਸੁਨੀਲ ਕੁਮਾਰ ਬਾਰੇ ਪੁੱਛਣ ਲੱਗੇ।

ਇਹ ਖ਼ਬਰ ਵੀ ਪੜ੍ਹੋ : ਗ੍ਰਾਂਟ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ’ਤੇ ਮਾਮਲਾ ਦਰਜ

ਉਕਤ ਵਿਅਕਤੀਆਂ ਦਾ ਕਹਿਣਾ ਸੀ ਕਿ ਸੁਨੀਲ ਨੇ ਸਾਡਾ ਕੰਮ ਬਕਾਇਆ ਛੱਡ ਦਿੱਤਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੇਰੇ ਘਰ ਆਓ ਆਪਣਾ ਬੈਠ ਕੇ ਮਸਲਾ ਹੱਲ ਕਰਦੇ ਹਾਂ। ਜਸਵੰਤ ਅਨੁਸਾਰ ਜਦੋਂ ਅੰਦਰ ਮੋਟਰਸਾਈਕਲ ਦੀ ਚਾਬੀ ਲੈਣ ਗਿਆ ਤਾਂ ਇਨ੍ਹਾਂ ਦੋਵਾਂ ਵੱਲੋਂ ਮੇਰੇ ਭਰਾ ਸੁਨੀਲ ਕੁਮਾਰ ਨੂੰ ਘੇਰ ਕੇ ਕੁੱਟਮਾਰ ਕੀਤੀ ਜਾ ਰਹੀ ਸੀ। ਬਾਅਦ ’ਚ ਜਬਰੀ ਮੋਟਰਸਾਈਕਲ ਵਿਚਕਾਰ ਬਿਠਾ ਕੇ ਆਪਣੀ ਫੈਕਟਰੀ ਲੈ ਗਏ। ਜਦੋਂ ਮੈਂ ਫੈਕਟਰੀ ਪੁੱਜਾ ਤਾਂ ਮੇਰੇ ਭਰਾ ਦੀ ਹਾਲਤ ਨਾਜ਼ੁਕ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਆਪਣੀ ਲੇਬਰ ਨਾਲ  ਲਾ ਕੇ ਮੇਰੀ ਕੁੱਟਮਾਰ ਕੀਤੀ ਹੈ ਅਤੇ ਮੇਰੇ ਮੂੰਹ ਅੰਦਰ ਜਬਰੀ ਕੋਈ ਜ਼ਹਿਰੀਲੀ ਵਸਤੂ ਵੀ ਪਾ ਦਿੱਤੀ ਹੈ। ਜਸਵੰਤ ਜਦੋਂ ਆਪਣੇ ਭਰਾ ਸੁਨੀਲ ਨੂੰ ਹਸਪਤਾਲ ਲੈ ਕੇ ਆਇਆ ਤਾਂ ਬਾਅਦ ਵਿਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਅਤੇ ਪਰਿਵਾਰ ਨੇ ਮੰਗ ਕੀਤੀ ਕਿ ਉਸ ਦੇ ਭਰਾ ਦਾ ਕਤਲ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਮ੍ਰਿਤਕ ਸੁਨੀਲ ਕੁਮਾਰ ਆਪਣੇ ਪਿੱਛੇ 17 ਸਾਲ ਅਤੇ 10 ਸਾਲ ਦੇ ਦੋ ਲੜਕੇ ਅਤੇ ਇਕ ਅੰਗਹੀਣ ਪਤਨੀ ਛੱਡ ਗਿਆ ਹੈ ਅਤੇ ਘਰ ਵਿਚ ਕੋਈ ਕਮਾਊ ਮੈਂਬਰ ਬਾਕੀ ਨਹੀਂ ਰਹਿ ਗਿਆ। ਉਧਰ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਹਿੰਡਨਬਰਗ ਰਿਪੋਰਟ ’ਤੇ ਸੰਸਦ ’ਚ ਨਹੀਂ ਹੋਣ ਦਿੱਤੀ ਜਾ ਰਹੀ ਬਹਿਸ : ਸੀਤਾਰਾਮ ਯੇਚੁਰੀ


author

Manoj

Content Editor

Related News