ਬਾਥਰੂਮ 'ਚ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

Monday, Feb 06, 2023 - 06:00 AM (IST)

ਬਾਥਰੂਮ 'ਚ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਫਗਵਾੜਾ (ਜਲੋਟਾ) : ਸੰਘਣੀ ਆਬਾਦੀ ਵਾਲੇ ਸਥਾਨਕ ਆਦਰਸ਼ ਨਗਰ ਵਿਖੇ ਇਕ ਨੌਜਵਾਨ ਦੀ ਕਥਿਤ ਤੌਰ 'ਤੇ ਐਤਵਾਰ ਬਾਥਰੂਮ 'ਚ ਪਾਣੀ 'ਚ ਡੁੱਬਣ ਨਾਲ ਭੇਤਭਰੀ ਹਾਲਤ 'ਚ ਮੌਤ ਹੋ ਜਾਣ ਕਾਰਨ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਨੌਜਵਾਨ ਜਿਸ ਦੀ ਪਛਾਣ ਉਂਕਾਰ ਪਾਲ ਪੁੱਤਰ ਰਾਕੇਸ਼ ਪਾਲ (23) ਵਾਸੀ 960-ਸੀ ਆਦਰਸ਼ ਨਗਰ ਵਜੋਂ ਹੋਈ, ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਤਨਾਮਪੁਰਾ ਦੇ ਐੱਸਐੱਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਬਾਥਰੂਮ ਵਿੱਚ ਗੈਸ ਗੀਜ਼ਰ ਲੱਗਾ ਹੋਇਆ ਸੀ, ਜੋ ਕਿਸੇ ਕਾਰਨ ਚਾਲੂ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਪਰਿਵਾਰ ਨੇ ਜਤਾਇਆ ਕਤਲ ਦਾ ਖਦਸ਼ਾ, ਥਾਣੇ ਮੂਹਰੇ ਲਾਇਆ ਧਰਨਾ

ਇਸ ਤੋਂ ਬਾਅਦ ਬਾਥਰੂਮ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਮ੍ਰਿਤਕ ਉਂਕਾਰ ਪਾਲ ਬੇਹੋਸ਼ ਹੋ ਗਿਆ ਅਤੇ ਬਾਥਰੂਮ 'ਚ ਹੀ ਡਿੱਗ ਗਿਆ। ਉਸ ਦਾ ਤੌਲੀਆ ਪਾਣੀ ਦੀ ਨਿਕਾਸੀ 'ਚ ਫਸ ਗਿਆ, ਜਿਸ ਕਾਰਨ ਬਾਥਰੂਮ 'ਚ ਪਾਣੀ ਭਰ ਜਾਣ ਕਾਰਨ ਉਸ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਇਸ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਲਾਕੇ ਦੇ ਸਾਬਕਾ ਭਾਜਪਾ ਕੌਂਸਲਰ ਸੰਜੇ ਗਰੋਵਰ ਨੇ ਕਿਹਾ ਕਿ ਮ੍ਰਿਤਕ ਉਂਕਾਰ ਪਾਲ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਖ਼ਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ, ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਵਾਪਰੀ ਘਟਨਾ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News