ਇਮਾਰਤ ਉਪਰੋਂ ਡਿੱਗਣ ਨਾਲ ਨੌਜਵਾਨ ਦੀ ਮੌਤ

Sunday, Aug 06, 2017 - 05:53 AM (IST)

ਇਮਾਰਤ ਉਪਰੋਂ ਡਿੱਗਣ ਨਾਲ ਨੌਜਵਾਨ ਦੀ ਮੌਤ

ਕੋਟ ਫ਼ਤੂਹੀ, (ਬਹਾਦਰ ਖਾਨ)- ਸਥਾਨਕ ਖੂਹੀ ਵਾਲੇ ਬੱਸ ਅੱਡੇ ਕੋਲ ਫਰਨੀਚਰ ਦੇ ਇਕ ਸ਼ੋਅਰੂਮ ਦੀ ਚੌਥੀ ਮੰਜ਼ਿਲ ਦੀ ਚੱਲ ਰਹੀ ਉਸਾਰੀ ਦੌਰਾਨ ਦੁਕਾਨ ਦੇ ਮਾਲਕ ਨੌਜਵਾਨ ਦੀ ਉੱਪਰੋਂ ਡਿੱਗ ਕੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਗੜ੍ਹੀਆ ਫਰਨੀਚਰ ਹਾਊਸ ਦਾ ਮਾਲਕ ਜਸਵੰਤ ਸਿੰਘ (35) ਪੁੱਤਰ ਸਵ. ਗੁਰਸ਼ਿੰਦਰ ਸਿੰਘ ਮਾਣਕ ਆਪਣੇ ਸ਼ੋਅਰੂਮ ਦੀ ਚੌਥੀ ਮੰਜ਼ਿਲ 'ਤੇ ਉਸਾਰੀ ਦਾ ਕੰਮ ਕਰਵਾ ਰਿਹਾ ਸੀ। 
ਉਹ ਥੱਲਿਓਂ ਸਾਮਾਨ ਉੱਪਰ ਪਹੁੰਚਾਉਣ ਵਾਲੀ ਕਰੇਨ ਨੂੰ ਚਾਲੂ ਕਰਨ ਲੱਗਾ ਸੀ ਕਿ ਅਚਾਨਕ ਕਰੇਨ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹੇਠਾਂ ਵੱਲ ਖਿਸਕ ਗਈ, ਜਿਸ ਦੀ ਲਪੇਟ ਵਿਚ ਆ ਕੇ ਉਕਤ ਨੌਜਵਾਨ ਵੀ ਹੇਠਾਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ 'ਤੇ ਕੰਮ ਕਰਦੇ ਮਜ਼ਦੂਰਾਂ ਤੇ ਹੋਰਨਾਂ ਵਿਅਕਤੀਆਂ ਨੇ ਉਸ ਨੂੰ ਫਗਵਾੜਾ ਦੇ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ 4 ਸਾਲਾਂ ਦਾ ਬੱਚਾ ਛੱਡ ਗਿਆ ਹੈ। ਇਸ ਨੌਜਵਾਨ ਦੀ ਬੇਵਕਤੀ ਮੌਤ ਨਾਲ ਇਲਾਕੇ ਵਿਚ ਭਾਰੀ ਸੋਗ ਦੀ ਲਹਿਰ ਹੈ।


Related News