ਟਰੱਕ ਨੇ ਸੜਕ ਦੇ ਕਿਨਾਰੇ ਖੜ੍ਹੇ ਪਰਵਾਸੀ ਨੂੰ ਮਾਰੀ ਟੱਕਰ, ਮੌਤ

Thursday, Dec 12, 2024 - 01:40 PM (IST)

ਗੋਨਿਆਣਾ (ਗੋਰਾ ਲਾਲ) : ਪਿੰਡ ਗੋਨਿਆਣਾ ਖੁਰਦ ਨੇੜੇ ਇਕ ਟਰੱਕ ਚਾਲਕ ਨੇ ਪਰਵਾਸੀ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਦੇ ਸੋਲਨ ਖੇਤਰ ਦੇ ਵਸਨੀਕ ਅਭਿਸ਼ੇਕ ਪਾਸ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਇਕ ਰਿਸਤੇਦਾਰ ਸੁਰੇਸ਼ ਕੁਮਾਰ (65) ਵਾਸੀ ਘਾਟੀਵਾਲਾ ਜ਼ਿਲ੍ਹਾ ਪੰਚਕੂਲਾ (ਹਰਿਆਣਾ) ਬੀਤੇ ਦਿਨੀਂ ਨਜ਼ਦੀਕੀ ਪਿੰਡ ਗੋਨਿਆਣਾ ਖੁਰਦ ਵਿਖੇ ਸੜਕ ਦੇ ਕਿਨਾਰੇ ਖੜ੍ਹਾ ਸੀ।

ਇਸ ਦੌਰਾਨ ਇਕ ਟਰੱਕ ਚਾਲਕ ਨੇ ਲਾਪਰਵਾਹੀ ਵਰਤਦੇ ਹੋਏ ਅਣਗਹਿਲੀ ਨਾਲ ਟਰੱਕ ਉਸ ’ਚ ਮਾਰਿਆ, ਜਿਸ ਦੌਰਾਨ ਸੁਰੇਸ਼ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਨੇਹੀਆਂਵਾਲਾ ਦੀ ਪੁਲਸ ਨੇ ਅਭਿਸ਼ੇਕ ਪਾਸ ਦੇ ਬਿਆਨਾਂ ਆਧਾਰਿਤ ਟਰੱਕ ਚਾਲਕ ਗੁਰਮੇਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜੀਦਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Babita

Content Editor

Related News