ਮਾਹਿਲਪੁਰ ''ਚ ਭਿਆਨਕ ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ
Tuesday, Apr 18, 2023 - 04:23 PM (IST)

ਮਾਹਿਲਪੁਰ (ਜਸਵੀਰ) : ਮਾਹਿਲਪੁਰ-ਗੜ੍ਹਸ਼ੰਕਰ ਰੋਡ ’ਤੇ ਪੈਂਦੇ ਪਿੰਡ ਬੱਢੋਆਣ ਵਿਖੇ ਅੱਜ ਦੁਪਿਹਰ 12 ਵਜੇ ਦੇ ਕਰੀਬ ਮੋਟਰਸਾਈਕਲ ਤੇ ਬਲੈਰੋ ਗੱਡੀ ਦੀ ਸਿੱਧੀ ਟੱਕਰ ਹੋਣ ਨਾਲ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਸ਼ਨਜੀਤ ਸਿੰਘ (50) ਪੁੱਤਰ ਜੁਗਿੰਦਰ ਸਿੰਘ ਵਾਸੀ ਕੈਂਡੋਵਾਲ ਨਾਂ ਦਾ ਵਿਅਕਤੀ ਨਵਾਂਸ਼ਹਿਰ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਬੱਡੋਆਣ ਪਹੁੰਚਿਆ ਤਾਂ ਮਾਹਿਲਪੁਰ ਵੱਲ ਤੋਂ ਗੜ੍ਹਸ਼ੰਕਰ ਵੱਲ ਨੂੰ ਆ ਰਹੀ ਭਾਰ ਢੋਣ ਵਾਲੀ ਬਲੈਰੋ ਗੱਡੀ ਨਾਲ ਉਸ ਦੀ ਟੱਕਰ ਹੋ ਰਹੀ।
ਬਲੈਰੋ ਗੱਡੀ ਨੂੰ ਓਮ ਪ੍ਰਕਾਸ਼ ਦਵੇਦੀ ਪੁੱਤਰ ਬਾਲ ਕਿਸ਼ਨ ਵਾਸੀ (ਰੂਪਨਗਰ) ਚਲਾ ਰਿਹਾ ਸੀ। ਇਸ ਹਾਦਸੇ ਦੌਰਾਨ ਮੌਕੇ ’ਤੇ ਹੀ ਮੋਟਰਸਾਈਕਲ ਸਵਾਰ ਕ੍ਰਿਸ਼ਨਜੀਤ ਸਿੰਘ ਦੀ ਮੌਤ ਹੋ ਗਈ, ਜਦ ਕਿ ਬਲੈਰੋ ਗੱਡੀ ਚਾਲਕ ਫ਼ਰਾਰ ਹੋ ਗਿਆ। ਥਾਣਾ ਮਾਹਿਲਪੁਰ ਦੀ ਪੁਲਸ ਨੇ ਬਲੈਰੋ ਗੱਡੀ ਚਾਲਕ ਨੂੰ ਗੜ੍ਹਸ਼ੰਕਰ ਤੋਂ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।