ਸੜਕ ਹਾਦਸੇ ''ਚ ਮੌਤ
Saturday, Dec 09, 2017 - 07:09 AM (IST)
ਬਟਾਲਾ, (ਬੇਰੀ, ਸੈਂਡੀ)- ਥਾਣਾ ਸ੍ਰੀ ਹਰਿਗੋਬਿੰਦਪੁਰ ਦੀ ਪੁਲਸ ਨੇ ਐਕਸੀਡੈਂਟ ਮਾਮਲੇ 'ਚ ਕੇਸ ਦਰਜ ਕੀਤਾ ਹੈ। ਪੁਲਸ ਨੂੰ ਗੁਲਾਮ ਮਸੀਹ ਪੁੱਤਰ ਯੂਸਫ ਮਸੀਹ ਵਾਸੀ ਪਿੰਡ ਡੋਗਰ ਨੇ ਦੱਸਿਆ ਕਿ ਮੈਂ ਆਪਣੇ ਲੜਕੇ ਪੀਟਰ ਮਸੀਹ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਤਰਸੇਮ ਸਿੰਘ ਪੁੱਤਰ ਕਿਹਰ ਸਿੰਘ ਵਾਸੀ ਟਾਂਡਾ, ਥਾਣਾ ਘੁਮਾਣ ਨੇ ਆਪਣਾ ਮੋਟਰਸਾਈਕਲ ਗਲਤ ਸਾਈਡ ਤੋਂ ਲਿਆ ਕੇ ਸਾਡੇ ਮੋਟਰਸਾਈਕਲ 'ਚ ਮਾਰ ਦਿੱਤਾ, ਜਿਸ ਨਾਲ ਮੇਰੇ ਲੜਕੇ ਪੀਟਰ ਮਸੀਹ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਕਤ ਮਾਮਲੇ ਸਬੰਧੀ ਥਾਣਾ ਸ੍ਰੀ ਹਰਿਗੋਬਿੰਦਪੁਰ ਦੇ ਐੱਸ. ਆਈ. ਹਰਬੰਸ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਮੋਟਰਸਾਈਕਲ ਚਾਲਕ ਖਿਲਾਫ ਕੇਸ ਦਰਜ ਕਰ ਦਿੱਤਾ ਹੈ।
