ਧੀ ਦੀ ਮੌਤ ਨੂੰ ਲੈ ਕੇ ਪਿਤਾ ਨੇ ਜਵਾਈ ਅਤੇ ਸਹੁਰੇ ਪਰਿਵਾਰ ''ਤੇ ਲਗਾਏ ਕਤਲ ਦੇ ਦੋਸ਼

Saturday, Aug 05, 2017 - 04:25 PM (IST)

ਮੰਡੀ ਘੁਬਾਇਆ (ਕੁਲਵੰਤ)- ਪਿੰਡ ਸਬਾਜਕਿਆਂ (ਪ੍ਰਭਾਤ ਸਿੰਘ ਹਿਠਾੜ) ਦਾ ਸੋਨਾ ਸਿੰਘ ਨੇ ਆਪਣੀ ਲੜਕੀ ਨੂੰ ਸੋਹਰੇ ਪਰਿਵਾਰ ਵੱਲੋਂ ਜਹਿਰੀਲੀ ਦਵਾਈ ਦਿੱਤੇ ਜਾਣ ਦਾ ਦੋਸ਼ ਲਾਇਆ, ਜਿਸ ਨਾਲ ਲੜਕੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਚੌਕੀ ਘੁਬਾਇਆ ਦੇ ਇੰਚਾਰਜ ਸਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕਾ ਲੜਕੀ ਰਾਜ ਰਾਣੀ ਉਮਰ ਕਰੀਬ 21 ਸਾਲ ਦੇ ਪਿਤਾ ਸੋਨਾ ਸਿੰਘ ਪੁੱਤਰ ਮਿਲਖਾ ਸਿੰਘ ਦੇ ਦਿੱਤੇ ਗਏ ਬਿਆਨਾਂ ਮੁਤਾਬਕ ਦੱਸਿਆ ਕਿ ਉਨ੍ਹਾਂ ਦੀ ਲੜਕੀ 8-9 ਮਹੀਨਿਆਂ ਤੋਂ ਪਿੰਡ ਮੁਹੰਮਦੇ ਵਾਲਾ ਵਿਖੇ ਅਮਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨਾਲ ਵਿਆਹੀ ਹੋਈ ਸੀ। ਜਿਸ ਨੂੰ ਬੀਤੇ ਦਿਨ ਅਮਰਜੀਤ ਸਿੰਘ ਤੇ ਉਸ ਦੇ ਪਰਿਵਾਰ ਵੱਲੋ ਲੜਕੀ ਨੂੰ ਜ਼ਹਿਰੀਲੀ ਦਵਾਈ ਪਿਆ ਕੇ ਉਸ ਦੇ ਪੇਕੇ ਘਰ ਛੱਡ ਕੇ ਚਲੇ ਗਏ। ਉਨ੍ਹਾਂ ਦੱਸਿਆ ਕਿ ਜਦ ਅਸੀਂ ਆਪਣੇ ਕੰਮਾਂਕਾਰਾਂ ਤੋਂ ਬਾਅਦ ਆਪਣੇ ਘਰ ਆਏ ਤਾਂ ਸਾਡੀ ਲੜਕੀ ਮੰਜੇ ਤੇ ਬੇਹੋਸ਼ ਹੋਈ ਪਈ ਤੇ ਮੂੰਹ 'ਚ ਝੱਗ ਨਿਕਲ ਰਹੀ ਸੀ। ਜਦ ਅਸੀਂ ਜਲਦੀ ਨਾਲ ਆਪਣੀ ਕਾਰ 'ਚ ਪਾ ਕੇ ਹਸਪਤਾਲ ਲੈ ਜਾ ਰਹੇ ਸੀ ਤਾਂ ਰਸਤੇ 'ਚ ਉਸ ਦੀ ਮੌਤ ਹੋ ਗਈ। ਸਲਵਿੰਦਰ ਸਿੰਘ ਨੇ ਦੱਸਿਆ ਕਿ ਸੋਨਾ ਸਿੰਘ ਦੇ ਬਿਆਨਾ 'ਤੇ ਮੁਕੱਦਮਾਂ ਨੁੰਬਰ 147, ਧਾਰਾ 304 ਬੀ ਤੇ ਅਮਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ, ਕਸ਼ਮੀਰ ਸਿੰਘ ਪੁੱਤਰ ਜੱਗਾ ਸਿੰਘ, ਗੁੱਡੋ ਬਾਈ ਪਤਨੀ ਕਸ਼ਮੀਰ ਸਿੰਘ ਅਤੇ ਦੋ ਨਨਾਣਾ ਪ੍ਰਕਾਸ਼ ਕੌਰ ਤੇ ਵੀਨਾ ਰਾਣੀ ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਆਪਣੇ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


Related News