ਕਰੰਟ ਲੱਗਣ ਨਾਲ ਮਾਸੂਮ ਬੱਚੇ ਦੀ ਮੌਤ

Tuesday, Jul 18, 2017 - 05:56 PM (IST)

ਕਰੰਟ ਲੱਗਣ ਨਾਲ ਮਾਸੂਮ ਬੱਚੇ ਦੀ ਮੌਤ


ਬਟਾਲਾ(ਬੇਰੀ, ਵਿਪਨ, ਅਸ਼ਵਨੀ, ਯੋਗੀ, ਰਾਘਵ)-ਕਾਦੀਆਂ ਦੇ ਧਰਮਪੁਰਾ ਮੁਹੱਲਾ ਵਿਖੇ ਅੱਜ ਕਰੰਟ ਲੱਗਣ ਨਾਲ 6 ਸਾਲ ਦੇ ਬੱਚੇ ਦੀ ਮੌਤ ਹੋਣ ਦੀ ਖਬਰ ਹੈ। 
ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਏਕਨੂਰ ਦੇ ਦਾਦਾ ਗੁਰਮੇਜ ਸਿੰਘ ਜ਼ਿਲ੍ਹਾ ਪ੍ਰਧਾਨ ਸਵਰਾਜ ਪਾਰਟੀ ਨੇ ਦੱਸਿਆ ਕਿ ਉਸਦੇ ਪੋਤੇ ਏਕਨੂਰ ਦਾ ਹੱਥ ਅਚਾਨਕ ਕੂਲਰ ਨਾਲ ਲੱਗ ਗਿਆ, ਜਿਸ ਨਾਲੋਂ ਉਸਨੂੰ ਜ਼ੋਰਦਾਰ ਬਿਜਲੀ ਦਾ ਝੱਟਕਾ ਲੱਗ ਗਿਆ। ਗੁਰਮੇਜ ਸਿੰਘ ਨੇ ਦੱਸਿਆ ਕਿ ਇਸਦੇ ਬਾਅਦ ਅਸੀਂ ਏਕਨੂਰ ਨੂੰ ਤੁਰੰਤ ਸਥਾਨਕ ਨੀਜੀ ਹਸਪਤਾਲ ਵਿਚ ਇਲਾਜ ਲਈ ਲੈ ਕੇ ਗਏ ਜਿਥੇ ਡਾਕਟਰਾਂ ਨੇ ਏਕਨੂਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਬੱਚੇ ਦੀ ਹੋਈ ਇਸ ਮੌਤ ਨਾਲ ਪੂਰੇ ਖੇਤਰ ਵਿਚ ਸ਼ੋਕ ਦੀ ਲਹਿਰ ਦੋੜ ਗਈ ਹੈ।


Related News