ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Friday, Jun 29, 2018 - 02:31 AM (IST)

ਰਮਦਾਸ, (ਡੇਜ਼ੀ)- ਵਾਰਡ ਨੰ: 9 ਦੇ ਅਰੁਣ ਕੁਮਾਰ (17) ਦੀ ਕਸਬੇ ਦੇ ਖੇਡ ਸਟੇਡੀਅਮ ਵਿਚ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਮਾਤਾ ਰਮਨ ਰਾਣੀ ਨੇ ਦੱਸਿਆ ਕਿ ਅਰੁਣ ਆਪਣੇ ਸਾਥੀ ਬੱਚਿਅਾਂ ਨਾਲ 2 ਵਜੇ ਦੇ ਕਰੀਬ ਖੇਡ ਸਟੇਡੀਅਮ ਵਿਖੇ ਖੇਡਣ ਲਈ ਗਿਆ, ਜਿਥੇ ਸਟੇਡੀਅਮ ਦੀਆਂ ਪੌਡ਼ੀਆਂ ’ਤੇ ਚਡ਼੍ਹਿਆ ਤਾਂ ਉੱਥੋਂ ਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾ ਲੰਘ ਰਹੀਆਂ ਸੀ, ਦੀ ਲਪੇਟ ਵਿਚ ਆਉਣ ਕਾਰਨ ਉਸਨੂੰ ਕਰੰਟ ਲੱਗ ਗਿਆ। ਕਰੰਟ ਇੰਨਾ ਜਬਰਦਸਤ ਲੱਗਾ ਕਿ ਅਰੁਣ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਖਬਰ ਪੁਲਸ ਥਾਣਾ ਰਮਦਾਸ ਦੇ ਐੱਸ. ਐੱਚ. ਓ. ਮਨਤੇਜ ਸਿੰਘ ਨੂੰ ਲੱਗਣ ’ਤੇ ਉਹ ਪੁਲਸ ਪਾਰਟੀ ਏ. ਐੱਸ. ਆਈ. ਸੁਖਦੇਵ ਸਿੰਘ ਹੌਲਦਾਰ ਸਮੇਤ ਮੌਕੇ ’ਤੇ ਪੁੱਜ ਗਏ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਦਿਆਂ ਪੋਸਟਮਾਰਟਮ ਲਾਸ਼ ਨੂੰ ਲਈ ਅਜਨਾਲਾ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ।