ਕੱਸੀ ’ਚੋਂ ਅਣਪਛਾਤੀ ਅੌਰਤ ਦੀ ਲਾਸ਼ ਬਰਾਮਦ
Tuesday, Jul 10, 2018 - 05:16 AM (IST)
ਜੈਤੋ, (ਜਿੰਦਲ)- ਬੀਤੀ ਸ਼ਾਮ ਜੈਤੋ ਤੋਂ 13 ਕਿਲੋਮੀਟਰ ਦੂਰ ਪਿੰਡ ਸੂਰਘੁਰੀ ਵਿਖੇ ਕੱਚੇ ਰਸਤੇ ’ਤੇ ਬਣੀ ਹੋਈ ਪੱਕੀ ਕੱਸੀ ’ਚੋਂ ਇਕ ਅਣਪਛਾਤੀ ਅੌਰਤ ਦੀ ਲਾਸ਼ ਬਰਾਮਦ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਕਮੇਟੀ ਦੇ ਮੈਂਬਰ ਉਕਤ ਪਿੰਡ ਪਹੁੰਚੇ। ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦੇਣ ਉਪਰੰਤ ਮੁਲਾਜ਼ਮ ਗੁਰਮੇਲ ਸਿੰਘ ਅਤੇ ਚਰਨਜੀਤ ਸਿੰਘ ਦੀ ਮੌਜੂਦਗੀ ’ਚ ਕਾਰਵਾਈ ਕਰਨ ਉਪਰੰਤ ਅੌਰਤ ਦੀ ਲਾਸ਼ ਨੂੰ ਕੱਸੀ ’ਚੋਂ ਬਾਹਰ ਕੱਢਿਆ ਗਿਆ।
ਸਹਾਰਾ ਕਮੇਟੀ ਦੇ ਪ੍ਰਧਾਨ ਨਵਦੀਪ ਸਪਰਾ ਨੇ ਦੱਸਿਆ ਕਿ ਇਸ ਅੌਰਤ ਦੀ ਉਮਰ 25 ਤੋਂ 30 ਸਾਲ ਦੇ ਦਰਮਿਆਨ ਜਾਪਦੀ ਹੈ। ਅੌਰਤ ਦੀ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ, ਇਸ ਲਈ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ 72 ਘੰਟਿਆਂ ਲਈ ਰੱਖਿਆ ਗਿਆ ਹੈ ਅਤੇ ਫਿਰ ਵੀ ਸ਼ਨਾਖਤ ਨਾ ਹੋਣ ਕਰ ਕੇ ਇਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।
ਅੌਰਤ ਦੀ ਲਾਸ਼ ਨੂੰ ਕੱਸੀ ’ਚੋਂ ਬਾਹਰ ਕੱਢਦੇ ਸਹਾਰਾ ਕਮੇਟੀ ਦੇ ਮੈਂਬਰ। (ਜਿੰਦਲ)
