ਕੰਮ ਕਰਦੇ ਸਮੇਂ ਮਿਸਤਰੀ ਦੀ ਡਿੱਗਣ ਨਾਲ ਮੌਤ

Wednesday, Oct 04, 2017 - 04:36 PM (IST)

ਕੰਮ ਕਰਦੇ ਸਮੇਂ ਮਿਸਤਰੀ ਦੀ ਡਿੱਗਣ ਨਾਲ ਮੌਤ

ਜਲਾਲਾਬਾਦ (ਟੀਨੂੰ, ਦੀਪਕ) : ਸਥਾਨਕ ਸ਼ਹਿਰ ਦੀ ਬਸਤੀ ਹਾਈ ਸਕੂਲ ਵਾਲੀ ਦੇ ਨਿਵਾਸੀ ਮਿਸਤਰੀ ਰੰਗਾ ਸਿੰਘ ਪੁੱਤਰ ਮੁਨਸ਼ਾ ਸਿੰਘ ਦੀ ਕੰਮ ਕਰਦੇ ਸਮੇਂ ਡਿੱਗ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਮਿਸਤਰੀ ਰੰਗਾ ਸਿੰਘ ਦੇ ਭਰਾ ਚਿਮਨ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਮਿਸਤਰੀ ਸੀ ਅਤੇ ਮਕਾਨ ਬਣਾਉਣ ਦਾ ਕੰਮ ਕਰਦਾ ਸੀ। ਬੀਤੇ ਕੱਲ ਦੇਰ ਉਹ ਸਥਾਨਕ ਸ਼ਹਿਰ ਦੇ ਇਕ ਮੁਹੱਲੇ ਵਿਚ ਨਵੇਂ ਬਣ ਰਹੇ ਘਰ ਅੰਦਰ ਕੰਧ ਨੂੰ ਪਲਸਤਰ ਕਰ ਰਿਹਾ ਸੀ।
ਇਸ ਦੌਰਾਨ ਉਹ ਜਿਸ ਪੌੜੀ 'ਤੇ ਚੜ੍ਹ ਕੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਉਹ ਥੱਲੇ ਡਿੱਗ ਗਈ ਅਤੇ ਉਸ ਦੀ ਰੀਡ ਦੀ ਹੱਡੀ ਦਾ ਮਨਕਾ ਟੁੱਟ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਵੱਲੋਂ ਰੰਗਾ ਸਿੰਘ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਪਰ ਅੰਦਰੂਨੀ ਸੱਟਾਂ ਜ਼ਿਆਦਾ ਲੱਗਣ ਕਰਕੇ ਉਸ ਨੇ ਦਮ ਤੋੜ ਦਿੱਤਾ।


Related News