ਕਫਨ 'ਚ ਪਿੰਡ ਪਰਤਿਆ ਆਸਟ੍ਰੇਲੀਆ ਗਿਆ ਇਕਲੌਤਾ ਪੁੱਤਰ, ਧਾਹਾਂ ਮਾਰਦੇ ਬੁੱਢੇ ਮਾਪਿਆਂ ਨੇ ਲਾੜੇ ਵਾਂਗ ਸਜਾ ਕੇ ਤੋਰਿਆ (ਤਸ

07/06/2017 7:21:04 PM

ਬਲਾਚੌਰ/ਸੜੋਆ (ਬ੍ਰਹਮਪੁਰੀ, ਬੈਂਸ, ਕੁਲਵਿੰਦਰ ਝੰਡੂਪੁਰੀਆ)— ਤਿੰਨ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਸਟੂਡੈਂਟ ਵੀਜ਼ਾ 'ਤੇ ਆਸਟ੍ਰੇਲੀਆ ਗਏ ਸਹੂੰਗੜਾ ਪਿੰਡ ਦੇ ਰਹਿਣ ਵਾਲੇ ਦੋ ਭੈਣਾਂ ਦੇ ਇਕਲੌਤੇ ਭਰਾ ਜਗਵੀਰ ਸਿੰਘ ਦੀ ਲਾਸ਼ ਪਿੰਡ ਪਹੁੰਚੀ ਤਾਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਜਦੋਂ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਿੰਡ ਵਾਸੀਆਂ ਤੇ ਰਿਸਤੇਦਾਰਾਂ ਨੂੰ ਇਹ ਯਕੀਨ ਹੀ ਨਹੀ ਸੀ ਹੋ ਗਿਆ ਕਿ ਇਹ ਮ੍ਰਿਤਕ ਦੇਹ ਜਗਵੀਰ ਦੀ ਹੀ ਹੋਵੇਗੀ। ਜਗਵੀਰ ਨੂੰ ਕਫਨ ਵਿਚ ਦੇਖ ਕੇ ਉਸ ਦੇ ਬੁੱਢੇ ਮਾਪਿਆਂ ਦਾ ਲੱਕ ਹੀ ਟੁੱਟ ਗਿਆ। ਉਸ ਨੂੰ ਆਖਰੀ ਵਾਰ ਲਾੜੇ ਵਾਂਗ ਸਜਾ ਕੇ ਤੋਰਿਆ ਗਿਆ ਤਾਂ ਭੈਣਾਂ ਧਾਹਾਂ ਮਾਰ-ਮਾਰ ਕੇ ਰੋਈਆਂ, ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਤੜਫ ਉੱਠਿਆ।
ਜ਼ਿਕਰਯੋਗ ਹੈ ਕਿ ਜਗਵੀਰ ਆਸਟ੍ਰੇਲੀਆ ਵਿਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਡਰਾਈਵਰ ਵੱਜੋਂ ਕੰਮ ਕਰਦਾ ਸੀ ਅਤੇ ਆਪਣੀ ਭੈਣ ਅਤੇ ਜੀਜੇ ਕੋਲ ਰਹਿੰਦਾ ਸੀ। ਬੀਤੇ ਦਿਨੀਂ ਮੈਲਬੌਰਨ ਵਿਖੇ ਅਚਾਨਕ ਮੌਤ ਹੋ ਗਈ ਸੀ। ਜਗਵੀਰ ਦੀ ਚਿਖਾ ਨੂੰ ਅਗਨੀ ਭੇਂਟ ਉਸ ਦੇ ਪਿਤਾ ਸ: ਸੋਹਣ ਸਿੰਘ ਵੱਲੋਂ ਭੇਂਟ ਕੀਤੀ ਗਈ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ ਨੂੰ ਸਦਾ ਲਈ ਰੌਂਦਿਆਂ ਨੂੰ ਛੱਡ ਗਿਆ ਹੈ। ਮ੍ਰਿਤਕ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆ ਵਿਚ ਚੌ: ਤਰਸੇਮ ਚੰਦਿਆਣੀ ਸਾਬਕਾ ਚੇਅਰਮੈਨ, ਮੁਖਤਿਆਰ ਸਿੰਘ, ਸੁੱਚਾ ਸਿੰਘ, ਸੀਤਲ ਸਿੰਘ, ਕੇਵਲ ਸਿੰਘ, ਕੈਪਟਨ ਸਿੰਗਾਰਾ ਸਿੰਘ, ਸਿੰਗਾਰਾ ਰਾਮ ਸਹੂੰਗੜਾ ਸਾਬਕਾ ਵਿਧਾਇਕ, ਚੌ: ਅਜੈ ਮੰਗੂਪੁਰ, ਹਰਭਜਨ ਸਿੰਘ ਸਰਪੰਚ, ਸੂਬੇਦਾਰ ਹਰਭਜਨ ਸਿੰਘ, ਜਥੇਦਾਰ ਸਤਨਾਮ ਸਿੰਘ ਸਹੂੰਗੜਾ, ਤਿਲਕ ਰਾਜ ਸੂਦ ਪ੍ਰਧਾਨ ਇੰਕਾ ਸੜੋਆ, ਓਮ ਪ੍ਰਕਾਸ ਨੰਬਰਦਾਰ, ਮਹਿੰਦਰ ਸਿੰਘ ਸਾਬਕਾ ਸਰਪੰਚ, ਇੰਦਰਜੀਤ ਕੌਰ, ਜਸਵਿੰਦਰ ਕੌਰ ਸਾਬਕਾ ਸਰਪੰਚ, ਪ੍ਰੀਤਮ ਸਿੰਘ, ਕਰਨ ਸਿੰਘ ਅਤੇ ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।


Related News