ਚੰਡੀਗੜ੍ਹ ਦੀ ਧਨਾਸ ਝੀਲ 'ਚੋਂ ਮਿਲੀ ਲਾਸ਼

Monday, Aug 17, 2020 - 01:33 PM (IST)

ਚੰਡੀਗੜ੍ਹ ਦੀ ਧਨਾਸ ਝੀਲ 'ਚੋਂ ਮਿਲੀ ਲਾਸ਼

ਚੰਡੀਗੜ੍ਹ (ਸੁਸ਼ੀਲ) : ਧਨਾਸ ਝੀਲ 'ਚੋਂ ਸ਼ੱਕੀ ਹਾਲਾਤ 'ਚ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਿਆ ਅਤੇ ਜੀ. ਐੱਮ. ਐੱਸ. ਐੈੱਚ.-16 ਦੇ ਮੁਰਦਾ ਘਰ 'ਚ ਪੋਸਟਮਾਰਟਮ ਲਈ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸੈਕਟਰ-40 ਵਾਸੀ 65 ਸਾਲਾ ਸੁਧੀਰ ਕੁਮਾਰ ਵੱਜੋਂ ਹੋਈ ਹੈ।

ਪੁਲਸ ਮੁਤਾਬਕ ਝੀਲ ’ਤੇ ਮੌਜੂਦ ਮੁਲਾਜ਼ਮ ਧਰਮਪਾਲ ਨੇ ਦੱਸਿਆ ਕਿ ਉਸ ਨੇ ਸੁਧੀਰ ਨੂੰ ਇਕੱਲੇ ਝੀਲ ’ਤੇ ਘੁੰਮਦੇ ਦੇਖਿਆ ਸੀ। ਇਸ ਤੋਂ ਬਾਅਦ ਉਸ ਨੇ ਝੀਲ 'ਚ ਉਸ ਦੀ ਲਾਸ਼ ਹੀ ਦੇਖੀ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ ’ਤੇ ਕਿਸੇ ਵੀ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਨਹੀਂ ਹਨ। ਇਹ ਵੀ ਸੰਭਵ ਹੈ ਕਿ ਸੈਰ ਕਰਦੇ ਸਮੇਂ ਉਸ ਦਾ ਪੈਰ ਤਿਲਕ ਗਿਆ ਹੋਵੇ ਅਤੇ ਉਹ ਝੀਲ 'ਚ ਜਾ ਡਿਗਿਆ ਹੋਵੇ। ਫਿਲਹਾਲ ਪੁਲਸ ਮਾਮਲੇ ਦੇ ਹੋਰ ਪਹਿਲੂਆਂ ਦੀ ਜਾਂਚ 'ਚ ਜੁੱਟ ਗਈ ਹੈ।


author

Babita

Content Editor

Related News