ਨਹਿਰ ’ਚੋਂ ਵਿਆਹੁਤਾ ਦੀ ਲਾਸ਼ ਮਿਲੀ

Thursday, Jun 28, 2018 - 07:39 AM (IST)

ਨਹਿਰ ’ਚੋਂ ਵਿਆਹੁਤਾ ਦੀ ਲਾਸ਼ ਮਿਲੀ

 
 ਜੈਤੋ (ਗੁਰਤੇਜ) - ਬੀਤੀ ਰਾਤ ਪਿੰਡ ਕਾਮਸ ਭੱਟੀ ਕੋਲ ਦੋਦਾ ਨਹਿਰ ’ਚੋਂ ਇਕ ਵਿਆਹੁਤਾ ਦੀ ਲਾਸ਼ ਮਿਲਣ ਦਾ  ਮਾਮਲਾ  ਸਾਹਮਣੇ  ਆਇਆ ਹੈ। ਜੈਤੋ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਐਮਰਜੈਂਸੀ ਨੰਬਰ ’ਤੇ ਨਹਿਰ ਵਿਚ ਲਾਸ਼ ਹੋਣ ਦੀ ਕਿਸੇ ਨੇ ਸੂਚਨਾ ਦਿੱਤੀ ਤਾਂ ਤੁਰੰਤ ਹੀ ਸੋਸਾਇਟੀ ਦੇ ਪ੍ਰਧਾਨ  ਅਤੇ ਹੋਰ  ਮੈਂਬਰ ਮੌਕੇ ’ਤੇ ਪਹੁੰਚੇ। ਲਾਸ਼ ਮਿਲਣ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਗਈ। ਲਾਸ਼ ਦੀ ਪਛਾਣ ਕਿਰਨਦੀਪ ਕੌਰ (22) ਪਤਨੀ ਤੇਜ ਸਿੰਘ ਵਾਸੀ ਪਿੰਡ ਭਾਣਾ ਜ਼ਿਲਾ ਫ਼ਰੀਦਕੋਟ ਵਜੋਂ ਹੋਈ ਹੈ, ਜਿਸ ਦਾ ਵਿਆਹ ਅਜੇ ਇਕ ਸਾਲ ਪਹਿਲਾਂ ਹੀ ਹੋਇਆ ਸੀ।


Related News