ਰੇਲਵੇ ਬ੍ਰਿਜ ਹੇਠੋਂ ਬਰਾਮਦ ਹੋਈ ਬਜ਼ੁਰਗ ਦੀ ਲਾਸ਼
Tuesday, Mar 19, 2024 - 05:16 PM (IST)

ਬੁਢਲਾਡਾ (ਬਾਂਸਲ) : ਦਿੱਲੀ-ਫਿਰੋਜ਼ਪੁਰ ਰੇਲਵੇ ਲਾਈਨ 'ਤੇ ਬ੍ਰਿਜ ਹੇਠਾਂ ਇੱਕ ਬਜ਼ੁਰਗ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਜਾਣਕਾਰੀ ਦਿੰਦੇ ਹੋਏ ਰੇਲਵੇ ਚੌਂਕੀ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਬੁਢਲਾਡਾ ਦੇ ਮੁਰਦਾ ਘਰ ਵਿੱਚ 72 ਘੰਟਿਆਂ ਲਈ ਰੱਖਿਆ ਗਿਆ ਹੈ।
ਬਜ਼ੁਰਗ ਦੀ ਉਮਰ ਕਰੀਬ 65-70 ਸਾਲ ਨਜ਼ਰ ਆ ਰਹੀ ਹੈ। ਉਸ ਦੇ ਵਾਲ ਰੰਗ ਚਿੱਟੇ, ਕਲੀਨਸ਼ੇਵ ਹੈ।