ਲੁਧਿਆਣਾ 'ਚ ਬਦਲੀ ਨੌਜਵਾਨ ਦੀ 'ਲਾਸ਼', ਬੌਖ਼ਲਾਏ ਰਿਸ਼ਤੇਦਾਰਾਂ ਨੇ ਭੰਨ ਛੱਡਿਆ ਹਸਪਤਾਲ (ਵੀਡੀਓ)

01/05/2023 4:17:20 PM

ਲੁਧਿਆਣਾ (ਰਾਜ) : ਲੁਧਿਆਣਾ ਸਿਵਲ ਹਸਪਤਾਲ 'ਚ ਵੀਰਵਾਰ ਸਵੇਰੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਨੌਜਵਾਨ ਦੀ ਲਾਸ਼ ਲੈਣ ਆਏ ਪਰਿਵਾਰਿਕ ਮੈਂਬਰਾਂ ਨੂੰ ਲਾਸ਼ ਨਹੀਂ ਮਿਲੀ। ਦਰਅਸਲ ਮੁਰਦਾਘਰ 'ਚ 2 ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਸਨ ਅਤੇ ਸਿਵਲ ਹਸਪਤਾਲ ਦੇ ਸਟਾਫ਼ ਨੇ ਗਲਤੀ ਨਾਲ ਨੌਜਵਾਨ ਦੀ ਲਾਸ਼ ਕਿਸੇ ਹੋਰ ਨੂੰ ਦੇ ਦਿੱਤੀ। ਇਸ ਘਟਨਾ ਕਾਰਨ ਮ੍ਰਿਤਕ ਨੌਜਵਾਨ ਦਾ ਪਰਿਵਾਰ ਬੌਖ਼ਲਾ ਲਿਆ ਅਤੇ ਹਸਪਤਾਲ ਦੇ ਸ਼ੀਸ਼ੇ ਅਤੇ ਹੋਰ ਸਮਾਨ ਭੰਨ ਦਿੱਤਾ। ਜਾਣਕਾਰੀ ਮੁਤਾਬਕ ਪੀਰੂ ਬੰਦਾ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਦਾ ਪੂਰਾ ਪਰਿਵਾਰ ਵਿਦੇਸ਼ ਰਹਿੰਦਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਰਾਤ ਦੀ ਸ਼ਿਫਟ 'ਚ ਕੰਮ ਕਰਦੀਆਂ ਔਰਤਾਂ ਦੇ ਮਤਲਬ ਦੀ ਖ਼ਬਰ, ਜਾਰੀ ਹੋ ਗਏ ਇਹ ਹੁਕਮ

ਕੁੱਝ ਦਿਨ ਪਹਿਲਾਂ ਬੀਮਾਰੀ ਕਾਰਨ ਨੌਜਵਾਨ ਦੀ ਮੌਤ ਹੋ ਗਈ ਤਾਂ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਤਾਂ ਜੋ ਉਸ ਦਾ ਪਰਿਵਾਰ ਵਿਦੇਸ਼ ਤੋਂ ਆ ਕੇ ਉਸ ਦਾ ਅੰਤਿਮ ਸੰਸਕਾਰ ਕਰ ਸਕੇ। ਜਦੋਂ ਪਰਿਵਾਰਕ ਮੈਂਬਰ ਵੀਰਵਾਰ ਸਵੇਰੇ ਲਾਸ਼ ਲੈਣ ਲਈ ਹਸਪਤਾਲ ਪੁੱਜੇ ਤਾਂ ਮੁਰਦਾਘਰ 'ਚ ਕਿਸੇ ਹੋਰ ਦੀ ਲਾਸ਼ ਦੇਖ ਕੇ ਬੁਰੀ ਤਰ੍ਹਾਂ ਭੜਕ ਗਏ ਅਤੇ ਹਸਪਤਾਲ 'ਚ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਡ ਨੇ ਤੋੜਿਆ 53 ਸਾਲਾਂ ਦਾ ਰਿਕਾਰਡ, ਘਰੋਂ ਬਾਹਰ ਨਾ ਨਿਕਲਣ ਬਜ਼ੁਰਗ ਤੇ ਬੱਚੇ

ਇਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਸਿਵਲ ਹਸਪਤਾਲ ਨੂੰ ਪੁਲਸ ਛਾਉਣੀ 'ਚ ਤਬੀਦਲ ਕਰ ਦਿੱਤਾ ਗਿਆ। ਪਰਿਵਾਰ ਨੇ ਮੰਗ ਕੀਤੀ ਕਿ ਸਬੰਧਿਤ ਸਟਾਫ਼ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੌਕੇ 'ਤੇ ਪੁੱਜੇ ਏ. ਡੀ. ਸੀ. ਪੀ. ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਲਾਸ਼ ਨੂੰ ਬਦਲਣ ਨੂੰ ਲੈ ਕੇ ਸਿਵਲ ਹਸਪਤਾਲ 'ਚ ਹੰਗਾਮਾ ਹੋਇਆ ਹਾ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News