ਨਹਿਰ ''ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Saturday, Mar 24, 2018 - 12:46 AM (IST)

ਅਬੋਹਰ(ਰਹੇਜਾ, ਸੁਨੀਲ)—ਪਿੰਡ ਖੁਈਆਂ ਸਰਵਰ ਅਤੇ ਪੰਜਕੋਸੀ ਦੇ ਵਿਚਕਾਰ ਅੱਜ ਦੁਪਹਿਰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਨਹਿਰ ਵਿਚ ਤੈਰਦੀ ਹੋਈ ਮਿਲੀ। ਮੌਕੇ 'ਤੇ ਪਹੁੰਚੀ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਦੇ ਮੈਂਬਰਾਂ ਨੇ ਪੁਲਸ ਦੀ ਹਾਜ਼ਰੀ 'ਚ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ।ਜਾਣਕਾਰੀ ਮੁਤਾਬਿਕ ਨਰ ਸੇਵਾ ਨਾਰਾਇਣ ਸੇਵਾ ਸੰਸਥਾ ਦੇ ਮੈਂਬਰਾਂ ਗੁਰਮੀਤ ਅਤੇ ਰਵੀ ਕੁਮਾਰ ਨੂੰ ਨਹਿਰ 'ਚ ਲਾਸ਼ ਫਸੀ ਹੋਣ ਦੀ ਸੂਚਨਾ ਮਿਲੀ। ਸੰਸਥਾ ਦੇ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਖੁਈਆਂ ਸਰਵਰ ਪੁਲਸ ਦੀ ਹਾਜ਼ਰੀ ਵਿਚ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢਿਆ। ਮ੍ਰਿਤਕ ਦੀ ਉਮਰ ਕਰੀਬ 30 ਸਾਲ ਦੀ ਜਾਪਦੀ ਸੀ। ਨੌਜਵਾਨ ਦੇ ਹੱਥ 'ਤੇ ਤਿੰਨ ਸਟਾਰ ਵਾਲਾ ਟੈਟੂ ਬਣਿਆ ਹੋਇਆ ਹੈ ਅਤੇ ਹੱਥ 'ਤੇ ਜੀਵਨ ਲਾਲ ਲਿਖਿਆ ਹੋਇਆ ਹੈ।