ਘਰੋਂ ਸੈਰ ਕਰਨ ਗਏ ਬੈਂਕ ਮੁਲਾਜ਼ਮ ਦੀ ਨਹਿਰ ''ਚੋਂ ਮਿਲੀ ਲਾਸ਼

Tuesday, Sep 15, 2020 - 01:49 PM (IST)

ਘਰੋਂ ਸੈਰ ਕਰਨ ਗਏ ਬੈਂਕ ਮੁਲਾਜ਼ਮ ਦੀ ਨਹਿਰ ''ਚੋਂ ਮਿਲੀ ਲਾਸ਼

ਲੁਧਿਆਣਾ (ਰਿਸ਼ੀ) : ਘਰੋਂ ਸੈਰ ਕਰਨ ਗਏ 68 ਸਾਲ ਦੇ ਬੈਂਕ ਮੁਲਾਜ਼ਮ ਦੀ ਜਵੱਦੀ ਨਹਿਰ ’ਚੋਂ ਲਾਸ਼ ਬਰਾਮਦ ਹੋਈ ਹੈ। ਥਾਣਾ ਦੁੱਗਰੀ ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤੀ ਹੈ। ਐੱਸ. ਐੱਚ. ਓ. ਇੰਸ. ਸੁਰਿੰਦਰ ਚੋਪੜਾ ਅਨੁਸਾਰ ਮ੍ਰਿਤਕ ਦੀ ਪਛਾਣ ਦਰਸ਼ਨ ਕੁਮਾਰ ਦੇ ਰੂਪ 'ਚ ਹੋਈ ਹੈ, ਜੋ ਬੈਂਕ ਤੋਂ ਸੇਵਾਮੁਕਤ ਮੁਲਾਜ਼ਮ ਸੀ।

ਪੁਲਸ ਨੂੰ ਦਿੱਤੇ ਬਿਆਨ 'ਚ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸੋਮਵਾਰ 6 ਵਜੇ ਘਰੋਂ ਸੈਰ ਕਰਨ ਨਿਕਲਿਆ ਸੀ। ਜਦੋਂ 10 ਵਜੇ ਤੱਕ ਵਾਪਸ ਨਾ ਆਇਆ ਤਾਂ ਪੁਲਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ ਦੁਪਹਿਰ 3 ਵਜੇ ਲਾਸ਼ ਜਵੱਦੀ ਨਹਿਰ ਤੋਂ ਬਰਾਮਦ ਹੋਈ। ਪੁਲਸ ਅਨੁਸਾਰ ਨਹਿਰ ’ਚ ਡੁੱਬਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।


author

Babita

Content Editor

Related News