IDFC ਫਸਟ ਬੈਂਕ ਮਾਮਲੇ ''ਚ ED ਦੀ ਵੱਡੀ ਕਾਰਵਾਈ ! ਪੰਜਾਬ-ਹਰਿਆਣਾ ''ਚ ਛਾਪੇਮਾਰੀ

Tuesday, Sep 29, 2026 - 04:34 PM (IST)

IDFC ਫਸਟ ਬੈਂਕ ਮਾਮਲੇ ''ਚ ED ਦੀ ਵੱਡੀ ਕਾਰਵਾਈ ! ਪੰਜਾਬ-ਹਰਿਆਣਾ ''ਚ ਛਾਪੇਮਾਰੀ

ਚੰਡੀਗੜ੍ਹ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਈਡੀਐੱਫਸੀ ਫਸਟ ਬੈਂਕ 'ਚ ਖੁੱਲ੍ਹਵਾਏ ਗਏ ਖਾਤਿਆਂ ਤੋਂ 645 ਕਰੋੜ ਰੁਪਏ ਦੇ ਘਪਲੇ 'ਚ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਅਧੀਨ ਹਰਿਆਣਾ ਅਤੇ ਪੰਜਾਬ 'ਚ ਕੁਝ ਗਹਿਣਿਆਂ ਦੀਆਂ ਦੁਕਾਨਾਂ ਖ਼ਿਲਾਫ਼ ਮੰਗਲਵਾਰ ਨੂੰ ਛਾਪੇਮਾਰੀ ਕੀਤੀ।

ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ, ਪੰਜਾਬ ਦੇ ਮੋਹਾਲੀ ਅਤੇ ਹਰਿਆਣਾ ਦੇ ਪੰਚਕੂਲਾ 'ਚ ਕਰੀਬ 14 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਕੇਂਦਰੀ ਏਜੰਸੀ ਨੇ ਕਿਹਾ ਕਿ ਗਬਨ ਕੀਤੇ ਗਏ ਸਰਕਾਰੀ ਫੰਡ ਨੂੰ ਕਈ ਗਹਿਣਾ ਕਾਰੋਬਾਰੀਆਂ ਦੇ ਬੈਂਕ ਖਾਤਿਆਂ ਰਾਹੀਂ ਭੇਜਿਆ ਗਿਆ ਅਤੇ ਵੱਖ-ਵੱਖ ਲੈਣ-ਦੇਣ ਦੇ ਰੂਪ 'ਚ ਦਿਖਾਇਆ ਗਿਆ। ਈਡੀ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀਆਂ ਨਾਲ ਮਿਲੀਭਗਤ ਕਰ ਕੇ ਇਹ ਲੈਣ-ਦੇਣ ਕੀਤੇ ਗਏ ਤਾਂ ਕਿ ਅਪਰਾਧ ਤੋਂ ਕਮਾਏ ਪੈਸੇ ਨੂੰ ਲੁਕਾਇਆ ਅਤੇ ਜਾਇਜ਼ ਫੰਡ ਵਜੋਂ ਦਿਖਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗਹਿਣਾ ਕਾਰੋਬਾਰੀਆਂ ਰਾਹੀਂ ਅਪਰਾਧ ਤੋਂ ਹਾਸਲ ਕਾਲੇ ਧਨ ਨੂੰ ਵੀ ਸਫੈਦ ਕੀਤਾ ਗਿਆ, ਜਦੋ ਬਾਅਦ 'ਚ ਆਈਡੀਐੱਫਸੀ ਫਸਟ ਬੈਂਕ ਦੇ 'ਧੋਖਾਧੜੀ' ਮਾਮਲੇ 'ਚ ਸ਼ਾਮਲ ਦੋਸ਼ੀ ਆਈਏਐੱਸ ਅਧਿਕਾਰੀ ਅਤੇ ਹੋਰ ਸਰਕਾਰੀ ਕਰਮਚਾਰੀਆਂ ਤੱਕ ਪਹੁੰਚਿਆ।

ਸੀਬੀਆਈ ਨੇ ਹਾਲ ਹੀ 'ਚ ਇਸ ਮਾਮਲੇ 'ਚ ਪੰਚਕੂਲਾ ਦੀ ਇਕ ਅਦਾਲਤ 'ਚ ਤੀਜਾ ਦੋਸ਼ ਪੱਤਰ ਦਾਖਲ ਕੀਤਾ ਸੀ, ਜਿਸ 'ਚ ਬੈਂਕ ਧੋਖਾਧੜੀ ਮਾਮਲੇ 'ਚ ਹਰਿਆਣਾ ਕੈਡਰ ਦੇ 6 ਆਈਏਐੱਸ ਅਧਿਕਾਰੀਆਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਈਡੀ ਨੇ ਇਸ ਜਾਂਚ ਦੇ ਅਧੀਨ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਾ ਸੀ, 14 ਸੰਸਥਾਵਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ 211 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਸਨ। ਇਹ ਮਨੀ ਲਾਂਡਰਿੰਗ ਮਾਮਲਾ ਹਰਿਆਣਾ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵਲੋਂ ਦਰਜ ਐੱਫਆਈਆਰ ਨਾਲ ਜੁੜਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News