ਧਾਰਮਿਕ ਅਸਥਾਨ ''ਤੇ ਔਰਤ ਦੀ ਲਾਸ਼ ਬਰਾਮਦ

Tuesday, Aug 06, 2019 - 12:28 PM (IST)

ਧਾਰਮਿਕ ਅਸਥਾਨ ''ਤੇ ਔਰਤ ਦੀ ਲਾਸ਼ ਬਰਾਮਦ

ਡੇਹਲੋਂ (ਪਰਦੀਪ) : ਆਲਮਗੀਰ ਵਿਖੇ ਸਥਿਤ ਧਾਰਮਿਕ ਅਸਥਾਨ 'ਤੇ ਇਕ ਔਰਤ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਸੂਤਰਾਂ ਮੁਤਾਬਕ ਉਕਤ ਔਰਤ ਇੱਥੇ ਮੱਥਾ ਟੇਕਣ ਆਈ ਹੋਵੇਗੀ, ਜੋ ਕਿ ਬਾਥਰੂਮ ਜਾਣ ਸਮੇਂ ਉੱਥੇ ਹੀ ਡਿਗ ਪਈ ਅਤੇ ਉਸ ਦੀ ਮੌਤ ਹੋ ਗਈ। ਇੱਥੇ ਇਕ ਸ਼ਰਧਾਲੂ ਔਰਤ ਨੇ ਉਕਤ ਔਰਤ ਦੀ ਬਾਂਹ ਬਾਥਰੂਮ ਤੋਂ ਬਾਹਰ ਦੇਖੀ ਅਤੇ ਉਸ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਹਲੋਂ ਦੇ ਥਾਣਾ ਮੁਖੀ ਸਬ ਇੰਸਪੈਕਟਰ ਮਨਜੀਤ ਕੌਰ ਨੇ ਦੱਸਿਆ ਕਿ ਔਰਤ ਦੀ ਉਮਰ ਕਰੀਬ 30 ਸਾਲ ਹੀ, ਜਿਸ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ। ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਲੁਧਿਆਣਾ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ। 


author

Babita

Content Editor

Related News