ਨਹਿਰ ''ਚ ਨਹਾਉਣ ਗਿਆ ਡੀਏਵੀ ਕਾਲਜ ਦਾ ਵਿਦਿਆਰਥੀ ਰੁੜ੍ਹਿਆ, ਲਾਸ਼ ਬਰਾਮਦ

Monday, Jul 24, 2017 - 05:57 PM (IST)

ਅਬੋਹਰ (ਸੁਨੀਲ)—ਬੀਤੇ ਦਿਵਸ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਡੰਗਰਖੇੜਾ ਦੇ ਨੇੜੇ ਤੋਂ ਲੰਘਦੀ ਨਹਿਰ ਵਿਚ ਗਾਇਬ ਹੋਏ ਸੀਤੋ ਗੁੰਨੋ ਵਾਸੀ ਤੇ ਡੀਏਵੀ ਕਾਲਜ ਦੇ ਵਿਦਿਆਰਥੀ ਦੀ ਲਾਸ਼ ਬੀਤੀ ਦੇਰ ਰਾਤ ਨਹਿਰ ਤੋਂ ਹੀ ਬਰਾਮਦ ਹੋ ਗਈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਈ ਅਤੇ ਸੋਮਵਾਰ ਸਵੇਰੇ ਉਸ ਦੇ ਪਿਤਾ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕਰ ਪੋਸਟਮਾਰਟਮ ਬਾਅਦ ਅੰਤਮ ਸੰਸਕਾਰ ਲਈ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ।    
ਜਾਣਕਾਰੀ ਮੁਤਾਬਿਕ ਰਾਕੇਸ਼ ਕੁਮਾਰ ਪੁੱਤਰ ਧਰਮਪਾਲ ਜਿਹੜਾ ਕਿ ਐਤਵਾਰ  ਨੂੰ ਆਪਣੇ ਦੋਸਤ ਭਰਤ ਨਾਲ ਡੰਗਰਖੇੜਾ ਬਸੰਤੀ ਮਾਤਾ ਦੇ ਮੰਦਰ ਵਿਚ ਮਥਾ ਟੇਕ ਕੇ ਵਾਪਸ ਆ ਰਿਹਾ ਸੀ ਅਤੇ ਆਉਂਦੇ ਸਮੇਂ ਡੰਗਰਖੇੜਾ ਦੇ ਨੇੜੇ ਤੋਂ ਲੰਘਦੀ ਪੰਜਾਵਾ ਮਾਈਨਰ ਵਿਚ ਨਹਾਉਣ ਗਿਆ ਪਰ ਬਾਹਰ ਨਹੀਂ ਨਿਕਲਿਆ, ਜਿਸ ਤੇ ਪਰਿਵਾਰ ਵਾਲਿਆਂ ਨੇ 'ਨਰ ਸੇਵਾ ਨਾਰਾਇਣ ਸੇਵਾ ਸੰਮਤੀ' ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਤਲਾਸ਼ ਦੌਰਾਨ ਰਾਤ ਕਰੀਬ 9 ਵਜੇ ਉਸ ਦੀ ਲਾਸ਼ ਨਹਿਰ 'ਚੋਂ ਕੁਝ ਦੂਰੀ ਤੇ ਹੀ ਬਰਾਮਦ ਹੋ ਗਈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕਢਵਾਇਆ ਅਤੇ ਪੋਸਟਮਾਰਟਮ ਲਈ ਮੋਰਚਰੀ ਚਰਖਵਾਈ। ਇੱਧਰ ਸੋਮਵਾਰ ਸਵੇਰੇ ਸਹਾਇਕ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਰਾਕੇਸ਼ ਦੇ ਪਿਤਾ ਧਰਮਪਾਲ ਦੇ ਬਿਆਨਾਂ ਤੇ ਆਈ. ਪੀ. ਸੀ. ਦੀ ਧਾਰਾ 174 ਦੀ ਕਾਰਵਾਈ ਬਾਅਦ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ। ਬਿਜਲੀ ਬੋਰਡ ਵਿਚ ਲਾਈਨਮੈਨ ਦੇ ਰੂਪ ਵਿਚ ਕੰਮ ਕਰਦੇ ਧਰਮਪਾਲ ਨੇ ਦੱਸਿਆ ਕਿ ਉਸਦਾ ਬੇਟਾ ਡੀਏਵੀ ਕਾਲਜ ਵਿਚ ਬੀ. ਏ. ਪਹਿਲੇ ਸਾਲ ਦਾ ਵਿਦਿਆਰਥੀ ਸੀ ਅਤੇ ਤਿੰਨ ਭਰਾ-ਭੈਣਾਂ ਚੋਂ ਸਭ ਤੋਂ ਛੋਟਾ ਸੀ।


Related News