ਫਿਲੌਰ: ਥਾਣੇਦਾਰ ਦੀ ਧੀ ਨੂੰ ਸੜਕ ''ਤੇ ਰੋਕ ਕੇ ਪਾੜੇ ਕੱਪੜੇ, ਮਾਰਨ ਲਈ ਪਿੱਛੇ ਤਲਵਾਰ ਲੈ ਕੇ ਭੱਜੇ

Monday, May 24, 2021 - 12:02 PM (IST)

ਫਿਲੌਰ (ਭਾਖੜੀ)– ਥਾਣੇਦਾਰ ਦੀ ਬੇਟੀ ਨੂੰ ਰਸਤੇ ’ਚ ਘੇਰ ਕੇ ਕੁਝ ਮੁੰਡਿਆਂ ਨੇ ਉਸ ਦੇ ਕੱਪੜੇ ਪਾੜ ਦਿੱਤੇ। ਜਾਨ ਬਚਾ ਕੇ ਭੱਜ ਰਹੀ ਕੁੜੀ ਨੂੰ ਮਾਰਨ ਲਈ ਉਸ ਦੇ ਪਿੱਛੇ ਤਲਵਾਰ ਲੈ ਕੇ ਭੱਜੇ। ਪੁਲਸ ਨੇ 6 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੂਚਨਾ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੰਜਾਬ ਪੁਲਸ ਲੁਧਿਆਣਾ ਵਿਚ ਤਾਇਨਾਤ ਥਾਣੇਦਾਰ ਦੀ ਬੇਟੀ ਨੀਲੂ ਨੇ ਦੱਸਿਆ ਕਿ ਉਹ ਵਿਆਹੀ ਹੈ ਅਤੇ ਉਸ ਦੀ 8 ਮਹੀਨੇ ਦੀ ਇਕ ਛੋਟੀ ਬੇਟੀ ਹੈ। ਉਹ ਆਪਣੇ ਪਿਤਾ ਦੇ ਘਰ ਰਹਿਣ ਆਈ ਸੀ। ਬੀਤੇ ਦਿਨੀਂ ਉਸ ਦੀ ਬੇਟੀ ਦੀ ਹਾਲਤ ਠੀਕ ਨਹੀਂ ਸੀ ਤਾਂ ਉਹ ਰਿਸ਼ਤੇ ’ਚ ਲੱਗਦੇ ਭਰਾ ਨਾਲ ਫਿਲੌਰ ਡਾਕਟਰ ਕੋਲ ਚੈੱਕਅਪ ਕਰਵਾਉਣ ਲੈ ਆਈ।

PunjabKesari

ਇਹ ਵੀ ਪੜ੍ਹੋ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਆਸ਼ੀਸ਼ ਤੋਂ ਬਾਅਦ ਅੰਡਰਗਰਾਊਂਡ ਹੋਏ ਮਸਾਜ ਤੇ ਕਈ ਸਪਾ ਸੈਂਟਰ ਵਾਲੇ

ਸ਼ਾਮ 4 ਵਜੇ ਜਦ ਸਕੂਟਰੀ ’ਤੇ ਆਪਣੇ ਘਰ ਪਿੰਡ ਗੰਨਾ ਜਾ ਰਹੀ ਸੀ ਤਾਂ ਰਸਤੇ ਵਿਚ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਗੋਪਾ ਅਤੇ ਲਵ ਨੇ ਅੱਗੇ ਮੋਟਰਸਾਈਕਲ ਲਗਾ ਕੇ ਰੋਕ ਲਿਆ। ਉਸ ਤੋਂ ਪਹਿਲਾਂ ਰੋਕਣ ਦਾ ਕਾਰਨ ਪੁੱਛਿਆ ਤਾਂ ਗੋਪਾ ਨੇ ਉਸ ਦੇ ਭਰਾ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਬਚਾਅ ਕਰਨ ਲੱਗੀ ਤਾਂ ਲਵ ਨੇ ਉਸ ਦੇ ਕੱਪੜੇ ਪਾੜ ਕੇ ਸ਼ਰੇਆਮ ਬੇਇੱਜ਼ਤ ਕੀਤਾ। ਉਹ ਗੋਦ ’ਚ ਚੁੱਕੀ ਬੱਚੀ ਨੂੰ ਲੈ ਕੇ ਭੱਜੀ ਪਰ ਮੁਲਜ਼ਮ ਤੇਜ਼ਧਾਰ ਹਥਿਆਰ ਲੈ ਕੇ ਮਾਰਨ ਲਈ ਪਿੱਛੇ ਦੌੜੇ।

ਇਹ ਵੀ ਪੜ੍ਹੋ:  ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਪਰਿਵਾਰ ਦੇ ਹੋਸ਼

ਪੁਲਸ ਨੇ 6 ਮੁਲਜ਼ਮਾਂ ਖ਼ਿਲਾਫ਼ ਕੀਤਾ ਕੇਸ ਦਰਜ
ਇਸ ਸਬੰਧ ਵਿਚ ਜਦ ਪੁਲਸ ਨਾਲ ਸੰਪਰਕ ਕੀਤਾ ਤਾਂ ਥਾਣੇਦਾਰ ਚਰਨਜੀਤ ਨੇ ਦੱਸਿਆ ਕਿ ਜਾਨਲੇਵਾ ਹਮਲਾ ਕਰਨ ਅਤੇ ਕੱਪੜੇ ਪਾੜਨ ਦੇ ਦੋਸ਼ ’ਚ ਗੋਪਾ, ਲਵ ਅਤੇ ਉਸ ਦੇ ਚਾਰ ਹੋਰ ਸਾਥੀਆਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 341, 354-ਏ, 354-ਬੀ, 506, 148, 149 ਤਹਿਤ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਫੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚਰਨਜੀਤ ਨੇ ਦੱਸਿਆ ਕਿ ਗੋਪਾ ’ਤੇ ਪਹਿਲਾਂ ਹੀ ਕੇਸ ਦਰਜ ਹਨ।

PunjabKesari

ਲੜਕੀ ਨੇ ਪਰਿਵਾਰ ਦੀ ਸੁਰੱਖਿਆ ਲਈ ਡੀ. ਜੀ. ਪੀ. ਅਤੇ ਮੁੱਖ ਮੰਤਰੀ ਨੂੰ ਭੇਜਿਆ ਪੱਤਰ
ਪੀੜਤ ਲੜਕੀ ਨੇ ਉਪਰੋਕਤ ਪਰਿਵਾਰ ਦੀ ਸੁਰੱਖਿਆ ਲਈ ਡੀ. ਜੀ. ਪੀ. ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਉਪਰੋਕਤ ਲੋਕਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਇਸ ਲਈ ਸਾਡੇ ਪਰਿਵਾਰ ਦੀ ਸੁਰੱਖਿਆ ਕੀਤੀ ਜਾਵੇ।

ਇਹ ਵੀ ਪੜ੍ਹੋ: ਗੋਦ ਲੈਣ ਵਾਲਿਆਂ ਦੀ ਟੁੱਟੀ ਆਸ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚੋਂ ਮਿਲੀ ਨਵਜਨਮੀ ਬੱਚੀ ਨੇ ਤੋੜਿਆ ਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News