28 ਲੱਖ ਖ਼ਰਚਾ ਕੇ ਮੁੱਕਰੀ ਕੈਨੇਡਾ ਗਈ ਨੂੰਹ, ਹੰਝੂ ਵਹਾ ਰਹੇ ਸਹੁਰਿਆਂ ਨੇ ਸੁਣਾਈ ਦੁੱਖ ਭਰੀ ਕਹਾਣੀ (ਵੀਡੀਓ)

Monday, Jan 15, 2024 - 11:45 AM (IST)

28 ਲੱਖ ਖ਼ਰਚਾ ਕੇ ਮੁੱਕਰੀ ਕੈਨੇਡਾ ਗਈ ਨੂੰਹ, ਹੰਝੂ ਵਹਾ ਰਹੇ ਸਹੁਰਿਆਂ ਨੇ ਸੁਣਾਈ ਦੁੱਖ ਭਰੀ ਕਹਾਣੀ (ਵੀਡੀਓ)

ਲੁਧਿਆਣਾ : ਰਾਏਕੋਟ ਦੇ ਨੌਜਵਾਨ ਨੂੰ ਧੋਖਾ ਦੇਣ ਵਾਲੀ ਲੁਟੇਰੀ ਲਾੜੀ ਨੂੰ ਪੁਲਸ ਨੇ 9 ਸਾਲਾਂ ਬਾਅਦ ਆਖ਼ਰਕਾਰ ਗ੍ਰਿਫ਼ਤਾਰ ਕਰ ਹੀ ਲਿਆ ਹੈ। ਕੁਰੂਕਸ਼ੇਤਰ ਦੀ ਰਹਿਣ ਵਾਲੀ ਇਹ ਲਾੜੀ ਆਪਣੀ ਭੈਣ ਦੇ ਵਿਆਹ ਲਈ ਭਾਰਤ ਆਈ ਸੀ, ਜਿਸ ਨੂੰ ਦਿੱਲੀ ਏਅਰਪੋਰਟ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਜਗਰੂਪ ਸਿੰਘ ਦਾ ਆਈਲੈੱਟਸ ਪਾਸ ਕੁੜੀ ਜੈਸਵੀਰ ਕੌਰ ਨਾਲ ਸਾਲ 2015 'ਚ ਵਿਆਹ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਅੱਜ ਲੱਗਣਗੇ ਇੰਤਕਾਲ ਮਾਮਲਿਆਂ ਲਈ ਦੂਜੇ ਵਿਸ਼ੇਸ਼ ਕੈਂਪ, CM ਮਾਨ ਨੇ ਦਿੱਤੀ ਜਾਣਕਾਰੀ

ਉਨ੍ਹਾਂ ਦੀ ਨੂੰਹ ਨੇ ਕੈਨੇਡਾ ਜਾ ਕੇ ਸਟੱਡੀ ਵੀਜ਼ਾ 'ਤੇ ਪੁੱਤ ਨੂੰ ਵੀ ਸੱਦਣਾ ਸੀ। ਇਸ ਲਈ ਅਮਰੀਕ ਸਿੰਘ ਨੇ ਢਾਈ ਏਕੜ ਜ਼ਮੀਨ ਵੇਚਣ ਮਗਰੋਂ 28 ਲੱਖ ਰੁਪਏ ਖ਼ਰਚ ਕੇ ਆਪਣੀ ਨੂੰਹ ਨੂੰ ਵਿਦੇਸ਼ ਭੇਜਿਆ ਸੀ ਪਰ ਕੈਨੇਡਾ ਜਾਂਦੇ ਹੀ ਨੂੰਹ ਨੇ ਆਪਣਾ ਅਸਲੀ ਰੰਗ ਦਿਖਾ ਦਿੱਤਾ ਅਤੇ ਆਪਣੇ ਪਤੀ ਨੂੰ ਕੈਨੇਡਾ ਨਹੀਂ ਬੁਲਾਇਆ। ਇਸ ਤੋਂ ਬਾਅਦ ਸਾਲ 2021 'ਚ ਜੈਸਵੀਰ ਕੌਰ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕਰਕੇ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ, ਕਾਰ ਨੂੰ ਅੱਗ ਲੱਗਣ ਮਗਰੋਂ ਜ਼ਿੰਦਾ ਸੜਿਆ ਨੌਜਵਾਨ (ਤਸਵੀਰਾਂ)

ਹੁਣ ਜਦੋਂ 10 ਜਨਵਰੀ ਨੂੰ ਉਹ ਆਪਣੀ ਭੈਣ ਦੇ ਵਿਆਹ 'ਚ ਆਈ ਹੋਈ ਸੀ ਤਾਂ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਗਰੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਲੁਧਿਆਣਾ ਪੁਲਸ ਨਾਲ ਸੰਪਰਕ ਕੀਤਾ। ਜਦੋਂ ਪੁਲਸ ਨੇ ਐੱਫ. ਆਈ. ਆਰ. ਰਿਕਾਰਡ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਜੈਸਵੀਰ ਬਾਰੇ ਪੂਰੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਪੁਲਸ ਨੇ ਉੱਥੇ ਪਹੁੰਚ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News